June 1, 2026 7:01 am

ਭਾਜਪਾ ਵਿਧਾਇਕਾਂ ਦੇ ਨਾਲ ਅੱਜ ਅਹਿਮ ਬੈਠਕ ਕਰਨਗੇ ਨਰਿੰਦਰ ਮੋਦੀ

ddd ਗਾਂਧੀਨਗਰ, 13 ਮਈ (ਪੀ.ਟੀ.)-ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀਆਂ ਪੁਰਜੋਰ ਸੰਭਾਵਨਾਵਾਂ ’ਚ ਨਰਿੰਦਰ ਮੋਦੀ ਹੁਣ ਗੁਜਰਾਤ ’ਚ ਆਪਣਾ ਸੰਭਾਵਿਕ ਵਾਰਿਸ ਚੁਣਨ ’ਚ ਲੱਗ ਗਏ ਹਨ। ਮੋਦੀ ਨੇ ਮੰਗਲਵਾਰ ਸ਼ਾਮ ਗਾਂਧੀਨਗਰ ’ਚ ਭਾਜਪਾ ਵਿਧਾਇਕਾਂ ਦੀ ਬੈਠਕ ਬੁਲਾਈ ਹੈ ਤੇ ਸੰਭਵ ਹੈ ਕਿ ਇਸ ਦੌਰਾਨ ਗੁਜਰਾਤ ’ਚ ਉਨ੍ਹਾਂ ਦੇ ਉਤਰਾਅਧਿਕਾਰੀ ਦੇ ਨਾਮ ’ਤੇ ਚਰਚਾ ਹੋਵੇਗੀ। ਲੋਕਸਭਾ ਚੋਣ ’ਚ ਤੈਅ ਜਿੱਤ ਨੂੰ ਵੇਖਦੇ ਹੋਏ ਮੋਦੀ ਆਪਣਾ ਵਾਰਿਸ ਚੁਣਨ ਦੀ ਪ੍ਰਕਿਰਆ ਹੁਣੇ ਤੋਂ ਸ਼ੁਰੂ ਕਰ ਰਹੇ ਹਨ। ਸੂਤਰਾਂ ਦੇ ਅਨੁਸਾਰ, ਗੁਜਰਾਤ ਦੇ ਅਗਲੇ ਮੁਖ ਮੰਤਰੀ ਦੀ ਦੌੜ ’ਚ ਰਾਜ ਮੰਤਰੀ ਆਨੰਦੀਬੇਨ ਪਟੇਲ ਦਾ ਨਾਮ ਅੱਗੇ ਚੱਲ ਰਿਹਾ ਹੈ। ਉਥੇ ਹੀ ਭਾਈ ਦਲਸਾਨਿਆ ਦਾ ਨਾਮ ਵੀ ਚਰਚਾ ’ਚ ਹੈ। ਹਾਲਾਂਕਿ ਨਾਮ ਦਾ ਐਲਾਨ ਨਵੀਂ

ਸਰਕਾਰ ਦੇ ਗਠਨ ਤੋਂ ਬਾਅਦ ਹੀ ਹੋਵੇਗਾ। ਗੁਜਰਾਤ ’ਚ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਸਕੱਤਰ ਭੀਖੂ ਦਲਸਾਨਿਆ ਕਹਿ ਚੁੱਕੇ ਹਨ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਹਾਲਤ ’ਚ ਗੁਜਰਾਤ ’ਚ ਉਨ੍ਹਾਂ ਦੇ ਵਾਰਿਸ ’ਤੇ ਫੈਸਲਾ ਪਾਰਟੀ ਲੀਡਰਸ਼ਿਪ ਕੇਂਦਰ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਕਰੇਗੀ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਕਹਿੰਦਾ ਹੈ, ਤਾਂ ਕੀ ਉਹ ਆਪ ਚਾਰਜ ਲੈਣ ਦੇ ਚਾਹਵਾਨ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਸਦਾ ਪਾਲਣ ਕਰਨ ਨੂੰ ਮੈਂ ਤਿਆਰ ਹਾਂ।

Send this to a friend