ਮੋਹਾਲੀ, 12 ਮਈ (ਪੀ.ਟੀ.)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਣੇ ਗਏ 12 ਜਮਾਤ ਦੇ ਨਤੀਜਿਆਂ ਚੋਂ 12ਵੀਂ ਓਪਨ ਜਮਾਤ ਦਾ ਨਤੀਜਾ ਵਿਦਿਆਰਥੀਆਂ ਵਲੋਂ ਭੇਜੇ ਗਏ ਆਪਣੇ ਗਲਤ ਵੇਰਵਿਆਂ ਕਰਕੇ ਓਪਨ ਸਕੂਲ ਦਾ ਨਤੀਜਾ ਰੋਕ ਦਿੱਤਾ ਗਿਆ ਹੈ, ਇਸ ਬਾਰੇ ਗਲਬਾਤ ਕਰਦਿਆਂ ਸਿੱਖਿਆ ਬੋਰਡ ਦੀ ਚੇਅਰਪਰਸਨ ਡਾਕਟਰ ਤਜਿੰਦਰਪਾਲ ਕੌਰ ਧਾਲੀਵਾਲ ਨੇ ਦੱਸਿਆ ਕਿ 12ਵੀਂ ਓਪਨ ਜਮਾਤ ਦਾ ਨਤੀਜਾ ਕੁੱਝ ਦਿਨਾਂ ਵਾਸਤੇ ਰੋਕ ਦਿੱਤਾ ਗਿਆ ਹੈ, ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਆਈ ਸੀ ਇੱਕ ਬੱਚਾ ਯੋਗ ਨਹੀਂ ਹੈ, ਜਦ ਇਸ ਬਾਰੇ ਘੋਖ ਕੀਤੀ ਗਈ ਤਾਂ ਬੋਰਡ ਵਲੋਂ ਸੋਚਿਆ ਗਿਆ ਕਿ ਹੋਰ ਬੱਚੇ ਵੀਂ ਇਸੀ ਬੱਚੇ ਦੀ ਤਰ੍ਹਾਂ ਪ੍ਰੀਖਿਆ ਲਈ ਆਯੋਗ ਹੋ ਸਕਦੇ ਹਨ, ਸਾਨੂੰ ਪਤਾ ਲੱਗਾ ਕਿ ਕਈ ਸਕੂਲਾਂ ਵਲੋਂ ਬਚਿਆਂ ਨੂੰ ਗਲਤ ਢੰਗ ਨਾਲ ਯੋਗ ਬਣਾਕੇ
ਇਸ ਪ੍ਰੀਖਿਆ ’ਚ ਬੈਠਾ ਦਿੱਤਾ ਹੈ ਜਿਸ ਬਾਰੇ ਜਾਂਚ ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਾਰੀ ਜਿੰਮੇਵਾਰੀ ਸਕੂਲ ਪ੍ਰਬੰਧਨ ਦੀ ਹੁੰਦੀ ਹੈ ਜੋ ਕਿ ਸਿੱਖਿਆ ਬੋਰਡ ਵਲੋਂ ਮਾਨਤਾ ਪ੍ਰਾਪਤ ਸਕੂਲ ਹਨ। ਉਨ੍ਹਾਂ ਦੱਸਿਆ ਕਿ ਉਪਨ ਸਕੂਲ ਜਮਾਤ ਦਾ ਨਤੀਜਾ 33 ਪ੍ਰਤੀਸ਼ਤ ਆਇਆ ਹੈ, ਉਨ੍ਹਾਂ ਦੱਸਿਆ ਕਿ ਉਪਨ ਸਕੂਲ ਜਮਾਤ ਦਾ ਨਤੀਜਾ ਘੱਟ ਆਉਣ ਦਾ ਕਾਰਣ ਨਕਲ ਉਤੇ ਨਕੇਲ ਦਾ ਕੱਸਿਆ ਜਾਣਾ ਹੈ, ਉਨ੍ਹਾਂ ਦਸਿਆ ਕਿ ਇਸ ਸਾਲ ਬੋੜ ਵਲੋਂ ਨਕਲ ਰੋਕਣ ਲਈ ਕੀਤੇ ਗਏ ਉਪਰਾਲੇ ਸਾਰਥਕ ਹੋਕੇ ਨਿਕਲੇ ਹਨ।
ਉਨ੍ਹਾਂ ਦੱਸਿਆ ਕਿ ਜੋ ਸ਼ਿਕਾਇਤਾਂ ਓਪਨ ਸਕੂਲ ਪ੍ਰਣਾਲੀ ਬਾਰੇ ਮਿੱਲ ਰਹੀਆਂ ਸਨ ਉਹ ਠੀਕ ਹੀ ਪਾਈਆਂ ਗਈਆਂ ਹਨ ਜਿਸ ਕਰਕੇ ਬੋਰਡ ਨੂੰ ਤੁਰੰਤ ਇਹ ਫੈਸਲਾ ਲੈਣਾ ਪਿਆ। ਉਨ੍ਹਾਂ ਦੱਸਿਆ ਕਿ ਰੇਗੂਲਰ ਵਿਦਿਆਰਥੀਆਂ ਦੀ ਪ੍ਰੀਖਿਆ ਚ ਕੋਈ ਗੜਬੜੀ ਨਹੀਂ ਪਾਈ ਗਈ। ਉਨ੍ਹਾਂ ਫੇਲ ਹੋਏ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਹਿੰਮਤ ਨਾ ਹਾਰਨ ਬਲਕਿ ਹੋਰ ਮਿਹਨਤ ਨਾਲ ਤਿਆਰੀ ਕਰਕੇ ਦੁਬਾਰਾ ਪ੍ਰੀਖਿਆ ਦੇਣ ਅਤੇ ਚੰਗੇ ਅੰਕ ਲੈਕੇ ਆਪਣੇ ਮਾਪਿਆਂ, ਸਕੂਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ।