ਨਵੀਂ ਦਿੱਲੀ, 12 ਮਈ (ਪੀ.ਟੀ.)-ਲੈਫਟੀਨੈਂਟ ਜਨਰਲ ਦਲਬੀਰ ਸੁਹਾਗ ਭਾਰਤੀ ਫੌਜ ਦੇ ਨਵੇਂ ਮੁੱਖੀ ਹੋਣਗੇ। ਉਹ ਫੌਜ ਵਿੱਚ ਸਭ ਤੰ ਸੀਨੀਅਰ ਲੈਫਟੀਨੈਂਟ ਜਨਰਲ ਹਨ। ਰਖਿਆ ਮੰਤਰਾਲੇ ਨੇ ਉਨ੍ਹਾਂ ਦੀ ਨਾਂ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਰਖਿਆ ਮੰਤਰਾਲੇ ਨੂੰ ਫੌਜ ਦਾ ਅਗਲਾ ਮੁਖੀ ਨਿਯੁਕਤ ਕਰਨ ਲਈ ਪ੍ਰਕ੍ਰਿਆ ਸ਼ੁਰੂ ਕਰਨ ਦੀ ਇਜਾਜਤ ਦੇ ਦਿੱਤੀ ਹੈ। ਇਹ ਇਕ ਅਜਿਹਾ ਮਾਮਲਾ ਹੈ ਜੋ ਭਾਜਪਾ ਦੇ ਵਿਰੋਧ ਕਾਰਨ ਵਿਵਾਦ ’ਚ ਫਸਕੇ ਰਹਿ ਗਿਆ ਸੀ। ਸੂਤਰਾਂ ਨੇ ਦਸਿਆ ਕਿ ਰਖਿਆ ਮੰਤਰਾਲੇ ਨੂੰ ਅੱਜ ਸਵੇਰੇ ਭੇਜੇ ਗਏ ਪੱਤਰ ’ਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਸ ਦੇ 27 ਮਾਰਚ ਦੇ ਆਦੇਸ਼ ’ਚ ਸਪਸ਼ਟ ਕੀਤਾ ਗਿਆ ਹੈ ਕਿ ਚਲ ਰਹੀਆਂ ਚੋਣਾਂ ਤੇ
ਭਵਿੱਖ ’ਚ ਹੋਣ ਵਾਲੀਆਂ ਚੋਣਾਂ ਦੌਰਾਨ ਰਖਿਆ ਫੋਰਸਾਂ ਦੀਆਂ ਲੋੜਾਂ ਜਿਵੇਂ ਨਿਯੁਕਤੀਆਂ, ਤਰਕੀਆਂ, ਟੈਂਡਰ ਮੰਗਣ ਤੇ ਹੋਰ ਖਰੀਦ ਕਰਨ ਉਪਰ ਆਦਰਸ਼ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ। ਇਥੇ ਵਰਣਨਯੋਗ ਹੈ ਕਿ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ 31 ਜੁਲਾਈ ਨੂੰ ਸੇਵਾ ਮੁਕਤ ਹੋ ਜਾਣਗੇ ਤੇ ਰਵਾਇਤ ਅਨੁਸਾਰ ਉਨ੍ਹਾਂ ਦੇ ਜਾਨਸ਼ੀਨ ਦੀ ਨਿਯੁਕਤੀ 2 ਮਹੀਨੇ ਪਹਿਲਾਂ ਕੀਤੀ ਜਾਣੀ ਹੈ।