May 28, 2026 7:16 am

ਪ੍ਰਧਾਨ ਮੰਤਰੀ 17 ਨੂੰ ਕਰਨਗੇ ਅੰਤਿਮ ਕੈਬਨਿਟ ਮੀਟਿੰਗ

image ਨਵੀਂ ਦਿੱਲੀ, 12 ਮਈ (ਪੀ.ਟੀ.)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 10 ਸਾਲ ਪਿੱਛੋਂ ਅਹੁਦਾ ਛੱਡਣ ਤੋਂ ਪਹਿਲਾਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੇ ਮੁਖੀ ਵਜੋਂ 17 ਮਈ ਨੂੰ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਉਣਗੇ। ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਿੱਛੋਂ 17 ਮਈ ਨੂੰ ਆਪਣਾ ਅਹੁਦਾ ਛੱਡਣਗੇ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ’ਚ ਉਨ੍ਹਾਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਦੀਆਂ ਦੋ ਸਫਲ ਸਰਕਾਰਾਂ ਚਲਾਉਣ ਪਿੱਛੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। 3 ਜਨਵਰੀ 2014 ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਅੰਤਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਅਤੇ ਇਹ ਉਨ੍ਹਾਂ ਦੀ 10 ਸਾਲਾਂ ’ਚ ਇਹ ਤੀਸਰੀ ਪ੍ਰੈਸ ਕਾਨਫਰੰਸ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ’ਚ ਰਾਜਨੀਤੀ ਤੋ

ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦੇ ਨੇੜੇ ਰਹਿੰਦੇ ਲੋਕਾਂ ਮੁਤਾਬਕ ਕੰਮ ਨਾਲ ਹੀ ਵਿਹਾਰ ਰੱਖਣ ਵਾਲੇ ਮਨਮੋਹਨ ਸਿੰਘ ਜਿਨ੍ਹਾਂ ਕਦੇ ਵੀ ਛੁੱਟੀ ਨਹੀਂ ਲਈ, ਨੇ ਅੱਜ ਸੇਵਾ ਮੁਕਤੀ ਪਿੱਛੋਂ ਛੁੱਟੀਆਂ ਦੀ ਕੋਈ ਯੋਜਨਾ ਨਹੀਂ ਬਣਾਈ। ਅਹੁਦਾ ਛੱਡਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਮਨਮੋਹਨ ਸਿੰਘ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਹਨ ਤੇ ਦੇਸ਼ ’ਤੇ ਸ਼ਾਸਨ ਕਰਨ ਵਾਲੇ ਪਹਿਲੇ ਟੈਕਨੋਕਰੈਟ ਹਨ। ਰਾਜ ਸਭਾ ਦੇ ਮੈਂਬਰ ਵਜੋਂ ਉਹ ਜਨਤਕ ਜੀਵਨ ’ਚ ਅਜੇ ਬਣੇ ਰਹਿਣਗੇ।

Send this to a friend