ਲਖਨਊ, 12 ਮਈ (ਪੀ.ਟੀ.)-ਚੋਣ ਕਮਿਸ਼ਨ ਨੇ ਮੁਜ¤ਫਰਨਗਰ, ਬਦਾਯੂੰ ਤੇ ਫਿਰੋਜਾਬਾਦ ਲੋਕਸਭਾ ਖੇਤਰ ਦੇ 11 ਬੂਥਾਂ ’ਤੇ ਮੰਗਲਵਾਰ ਨੂੰ ਪੁਨਰ ਮਤਦਾਨ ਦੇ ਆਦੇਸ਼ ਦਿ¤ਤੇ ਹਨ। ਚੋਣ ਕਮਿਸ਼ਨ ਦੇ ਮੁਤਾਬਕ, 13 ਮਈ ਨੂੰ ਮੁਜ¤ਫਰਨਗਰ ਦੇ ਚਾਰ, ਬਦਾਯੂੰ ਦੇ ਇ¤ਕ ਤੇ ਫਿਰੋਜਾਬਾਦ ਦੇ ਛੇ ਬੂਥਾਂ ’ਤੇ ਪੁਨਰ ਮਤਦਾਨ ਹੋਵੇਗਾ। ਕਮਿਸ਼ਨ ਵ¤ਲੋਂ ਇਨ੍ਹਾਂ ਬੂਥਾਂ ’ਤੇ ਪੁਨਰ ਮਤਦਾਨ ਕਰਵਾਉਣ ਨੂੰ ਲੈ ਕੇ ਕੋਈ ਠੋਸ ਕਾਰਨ ਨਹੀਂ ਦ¤ਸਿਆ ਗਿਆ ਹੈ। ਧਿਆਨਯੋਗ ਹੈ ਕਿ ਲੋਕਸਭਾ ਚੋਣ ਦੇ ਆਖਰੀ ਪੜਾਅ ’ਚ 41 ਸੀਟਾਂ ’ਤੇ ਅ¤ਜ ਮਤਦਾਨ ਹੋ ਰਿਹਾ ਹੈ ਜਿਸ ’ਚ ਯੂਪੀ ਦੀਆਂ 18 ਸੀਟਾਂ ’ਤੇ ਮਤਦਾਨ ਹੋ ਰਿਹਾ ਹੈ। ਲੇਕਿਨ ਚੋਣ ਕਮਿਸ਼ਨ ਨੇ ਕਿਸੇ ਕਾਰਨ ਤੋਂ 11 ਬੂਥਾਂ ’ਤੇ ਪੁਨਰ ਮਤਦਾਨ ਦੇ ਆਦੇਸ਼ ਦਿ¤ਤੇ ਹਨ।