ਦੇਹਰਾਦੂਨ, 12 ਮਈ (ਪੀ.ਟੀ.)-ਕੇਦਾਰਨਾਥ ਖੇਤਰ ’ਚ ਹਿਮਪਾਤ ਤੇ ਹੇਠਲੇ ਇਲਾਕਿਆਂ ’ਚ ਬਾਰਿਸ਼ ਦੇ ਚਲਦਿਆਂ ਲਗਾਤਾਰ ਦੂਜੇ ਦਿਨ ਕੇਦਾਰਨਾਥ ਦੀ ਯਾਤਰਾ ਮੁਲਤਵੀ ਰਹੀ। ਮੁ¤ਖ ਮੰਤਰੀ ਹਰੀਸ਼ ਰਾਵਤ ਨੇ ਇਸ ਤੋਂ ਮਨ੍ਹਾਂ ਕੀਤਾ ਕਿ ਯਾਤਰਾ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਮੌਸਮ ਦੇ ਸੁਧਰਨ ਤ¤ਕ ਯਾਤਰੀਆਂ ਦੀ ਸੁਰ¤ਖਿਆ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕੈਂਪਾਂ ’ਚ ਰੁਕਣ ਲਈ ਕਿਹਾ ਗਿਆ ਹੈ। ਰਾਵਤ ਨੇ ਕਿਹਾ ਕਿ ਬਰਫਬਾਰੀ ਰੁਕਦੇ ਸਾਰ ਹੀ ਸ਼ਰਧਾਲੂਆਂ ਨੂੰ ਕੇਦਾਰਨਾਥ ਮੰਦਿਰ ’ਚ ਦਰਸ਼ਨ ਲਈ ਲੈ ਕੇ ਜਾਇਆ ਜਾਵੇਗਾ। ਉਧਰ ਕੇਦਾਰਨਾਥ ਦੇ ਉ¤ਪ ਜ਼ਿਲ੍ਹਾ ਅਧਿਕਾਰੀ ਉ¤ਤਮ ਸਿੰਘ ਚੌਹਾਨ ਨੇ ਦ¤ਸਿਆ ਕਿ ਕੇਦਾਰਨਾਥ ਖੇਤਰ ’ਚ ਬਰਫਬਾਰੀ ਤੇ ਹੇਠਲੇ ਇਲਾਕਿਆਂ ’ਚ ਬਾਰਿਸ਼ ਹੁਣ ਵੀ ਪੈ ਰਹੀ ਹੈ ।