ਸ੍ਰੀਨਗਰ, 12 ਮਈ (ਪੀ.ਟੀ.) – ਸ੍ਰੀਨਗਰ ਦੇ ਪਹਾੜੀ ਖੇਤਰਾਂ ’ਚ ਬਰਫਬਾਰੀ ਤੇ ਮੈਦਾਨੀ ਖੇਤਰਾਂ ’ਚ ਬਾਰਿਸ਼ ਹੋਣ ਨਾਲ ਸ੍ਰੀਨਗਰ ’ਚ ਮੁੜ ਠੰਡ ਹੋ ਗਈ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਕਈ ਹਿ¤ਸਿਆਂ ’ਚ ਅਗਲੇ 24 ਘੰਟਿਆਂ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। ਉਨ੍ਹਾਂ ਦ¤ਸਿਆ ਕਿ ਅਗਲੇ 72 ਘੰਟਿਆਂ ੍ਯਚ ਹੋਰ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਚਿਤਾਵਨੀ ਦਿ¤ਤੀ ਹੈ ਕਿ ਅਗਲੇ 24 ਘੰਟਿਆਂ ਅੰਦਰ ਰਾਜ ਦੇ ਕਈ ਹਿ¤ਸਿਆਂ ’ਚ ਤੂਫਾਨ, ਝ¤ਖੜ ਆਉਣ ਦੇ ਆਸਾਰ ਹਨ। ਦ¤ਸਿਆ ਜਾਂਦਾ ਹੈ ਕਿ ਧਾਰਮਿਕ ਅਮਰਨਾਥ ਗੁਫਾ ੍ਯਤੇ ਵੀ ਤਾਜ਼ਾ ਬਰਫਬਾਰੀ ਹੋਈ ਹੈ। ਪਿਛਲੇ ਹਫ਼ਤੇ ਤੋਂ ਸ਼ੇਸ਼ਨਾਗ, ਮਹਾਗੁਣਸ ਤੇ ਪਣਜਤੇਰਨੀ ’ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋ ਰਹੀ ਹੈ।