ਜੇਪੁਰ, 12 ਮਈ (ਪੀ.ਟੀ.)- 140 ਯਾਤਰੀਆਂ ਨੂੰ ਕੋਲਕਾਤਾ ਤੋਂ ਜੇਪੁਰ ਲੈ ਕੇ ਜਾ ਰਹੇ ਇੰਡੀਗੋ ਏਅਰਲਾਇੰਸ ਦੇ ਜਹਾਜ਼ ਨੂੰ ਬੀਤੀ ਸਵੇਰ ਹੰਗਾਮੀ ਹਾਲਾਤ ’ਚ ਜੈਪੁਰ ਦੇ ਸਾਂਗਾਨੇਰ ਅੰਤਰਰਾਸ਼ਟਰੀ ਹਵਾਈ ਅ¤ਡੇ ’ਤੇ ਉਤਾਰਿਆ ਗਿਆ। ਹਵਾਈ ਅ¤ਡਾ ਸੂਤਰਾਂ ਅਨੁਸਾਰ ਜਹਾਜ਼ ਨਾਲ ਇਕ ਪੰਛੀ ਦੇ ਟਕਰਾਉਣ ਕਾਰਨ ਇੰਜਣ ’ਚ ਖਰਾਬੀ ਆ ਗਈ ਸੀ ਤੇ ਇੰਜੀਨਿਅਰਾਂ ਦੀ ਟੀਮ ਨੇ ਜਹਾਜ਼ ਦੀ ਜਾਂਚ ਤੋਂ ਬਾਅਦ ਅ¤ਗੇ ਦੀ ਉਡਾਣ ਲਈ ਉਸ ਨੂੰ ਸੁਰ¤ਖਿਅਤ ਨਹੀਂ ਮੰਨਿਆ ਸੀ। ਸੂਤਰਾਂ ਅਨੁਸਾਰ ਜਹਾਜ਼ ’ਚ ਸਵਾਰ ਸਾਰੇ 140 ਯਾਤਰੀਆਂ ਨੂੰ ਦਿ¤ਲੀ ਤੋਂ ਇਕ ਹੋਰ ਜਹਾਜ਼ ਮੰਗਵਾ ਕੇ ਅਹਿਮਦਾਬਾਦ ਭੇਜਿਆ ਗਿਆ।