ਸ਼ਾਹਕੋਟ, 19 ਅਗਸਤ (ਸੁਰਿੰਦਰ ਸਿੰਘ ਖਾਲਸਾ)- ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ)ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਰਾਜਵੀਰ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਟੀਮ ਨੇ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ (ਫੁੱਲ), ਇੱਕ ਗੱਡੀ ਸਫਿੱਵਟ
ਡਿਜਾਇਰ ਨੰਬਰ ਪੀ ਬੀ-09-ਏ.ਸੀ-5481 ਸਮੇਤ 2 ਵਿਅਕਤੀਆ ਨ ੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੇ ਏ.ਐਸ.ਆਈ ਪਰਗਟ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਬੇਰੀਆ ਵਾਲਾ ਬਾਗ ਢੰਡੋਵਾਲ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਕਿ ਇੱਕ ਗੱਡੀ ਸਵਿੱਫਟ ਡਿਜਾਇਰ ਨੰਬਰ ਪੀ ਬੀ-09-ਏ.ਸੀ-5481ਐਕਸੀਡੈਟ ਸ਼ੁਦਾ ਆਉਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ। ਜਿਸ ਨੂੰ ਸ਼ੱਕ ਦੇ ਅਧਾਰ ‘ ਤੇ ਰੋਕਿਆ। ਜੋ ਕਾਰ ਚਾਲਕ ਨੇ ਆਪਣਾ ਨਾਮ ਜਸਬੀਰ ਪੁੱਤਰ ਸਤਪਾਲ ਵਾਸੀ ਮਾਲੜੀ ਥਾਣਾ ਨਕੋਦਰ ਅਤੇ ਨਾਲ ਦੀ ਸੀਟ ਦੇ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਵੰਤ ਪੁੱਤਰ ਪੂਰਨ ਵਾਸੀ ਵਡਾਲਾ ਕਲਾਂ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਦੱਸਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋ ਤਿੰਨ ਬੋਰੇ ਡੋਡੇ ਚੂਰਾ ਪੋਸਤ (ਫੁੱਲ) ਹਰੇਕ ਵਜਨੀ 15/15 ਕਿਲੋਗ੍ਰਾਮ ਕੁੱਲ45 ਕਿਲੋਗ੍ਰਾਮ ਬ੍ਰਾਮਦ ਹੋਏ। ਪੁੱਛ ਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਉਹ ਇਹ ਡੋਡੇ ਚੂਰਾ ਪੋਸਤ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼ ਤੋ ਕਿਸੇ ਵਿਅਕਤੀ ਪਾਸੋ ਲੈ ਕੇ ਆਉਦੇ ਹਨ ਅਤੇ ਅੱਗੇ ਮਹਿੰਗੇ ਭਾਅ ਤੇ ਸਪਲਾਈ ਕਰਦੇ ਹਨ।ਐਸ.ਐਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 187 ਦਰਜ ਕੀਤਾ ਗਿਆ ਹੈ,ਅਤੇ ਇਨ੍ਹਾਂ ਮੁਲਜ਼ਮਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।