ਸ੍ਰੀ ਗੋਇੰਦਵਾਲ ਸਾਹਿਬ, 19 ਅਗਸਤ (ਰਣਜੀਤ ਦਿਓਲ)- ਸਥਾਨਕ ਕਸਬੇ ਅੰਦਰ ਬੀਤੇ ਦਿਨੀਂ ਹੋਈ ਚੋਰੀ ਦੇ ਸਬੰਧ ਵਿੱਚ ਗੋਇੰਦਵਾਲ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮੁਖਤਿਆਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਭਟਾਣੀਆਂ ਗੋਇੰਦਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਹਾੜਾਂ ਚ ਮਾਤਾ ਦੇ ਗਏ ਹੋਏ ਸਨ ਅਤੇ ਮਗਰੋਂ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਉਨ੍ਹਾਂ ਦੇ ਘਰ ਚੋਰੀ ਕਰ ਲਈ ਗਈ ਜਿਸ ਵਿੱਚ ਚੋਰ ਇੱਕ ਬੁਲਟ ਮੋਟਰਸਾਈਕਲ ਇਕ ਐਕਟਿਵਾ ਤਿੰਨ ਮੋਬਾਈਲ ਫ਼ੋਨ ਸੋਨੇ ਦੇ ਗਹਿਣੇ ਅਤੇ ਕੁਝ ਰਾਸ਼ਨ ਚੋਰੀ ਕਰਕੇ ਲੈ ਗਏ, ਪੀੜਤ ਪਰਿਵਾਰ ਵੱਲੋਂ ਵਾਪਸ ਆ ਕੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਖ਼ਾਸਤ ਦਿੱਤੀ ਤਾਂ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਕਿ ਇਹ ਚੋਰੀ ਗੋਪੀ ਪੁੱਤਰ
ਅਸ਼ੋਕ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲਕੇ ਕੀਤੀ ਹੈ ਜਿਸ ਤੇ ਕਾਰਵਾਈ ਕਰਦਿਆਂ ਗੋਇੰਦਵਾਲ ਪੁਲਿਸ ਨੇ ਗੋਪੀ ਪੁੱਤਰ ਅਸ਼ੋਕ ਸਿੰਘ ਵਾਸੀ ਗੋਇੰਦਵਾਲ ਤੋਂ ਇਲਾਵਾ ਇਸਦੇ ਦੋ ਹੋਰ ਸਾਥੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਦੀ ਪਛਾਣ ਗੁਰਮੰਤਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਗੁਰਬਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਜਦਕਿ ਇਨ੍ਹਾਂ ਦਾ ਇੱਕ ਸਾਥੀ ਸਾਬੀ ਪੁੱਤਰ ਹਰਭਜਨ ਸਿੰਘ ਹਾਲੇ ਫਰਾਰ ਹੈ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਦੋਸ਼ੀਆਂ ਕੋਲੋਂ ਬੁਲਟ ਮੋਟਰਸਾਈਕਲ ਐਕਟਿਵਾ ਕੁਝ ਸੋਨੇ ਦੇ ਗਹਿਣੇ ਅਤੇ ਕੁਝ ਰਾਸ਼ਨ ਬਰਾਮਦ ਹੋਇਆ ਹੈ ਅਤੇ ਕੁਝ ਚੋਰੀ ਕੀਤਾ ਸਾਮਾਨ ਇਨ੍ਹਾਂ ਦੇ ਫਰਾਰ ਸਾਥੀ ਕੋਲ ਦੱਸਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਫਰਾਰ ਸਾਥੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਸਬ ਇੰਸਪੈਕਟਰ ਇਕਬਾਲ ਸਿੰਘ ਚੌਕੀ ਇੰਚਾਰਜ ਫਤਿਆਬਾਦ ਅਤੇ ਏਐੱਸਆਈ ਜਗੀਰ ਸਿੰਘ ਹਾਜ਼ਰ ਸਨ।