April 27, 2026 7:18 pm

ਅੰਡਰ-25 ਵੇਟਲਿਫਟਿੰਗ ਮੁਕਾਬਲਿਆਂ ਵਿੱਚ ਭਾਈਰੂਪਾ ਦੀ ਝੰਡੀ

ਭਾਈ ਰੂਪਾ, 18 ਅਗਸਤ (ਜਜਵੀਰ ਜਲਾਲ)- ਬਠਿੰਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਈਰੂਪਾ ਦੇ ਵੇਟਲਿਫਟਰ ਲੜਕੇ ਲੜਕੀਆਂ ਨੇ ਸੋਨੇ ਚਾਂਦੀ ਦੇ ਤਗ਼ਮੇ ਜਿੱਤੇ 49 ਕਿਲੋ ਭਾਰ ਵਰਗ ਵਿੱਚ ਗੁਰਪ੍ਰੀਤ ਸਿੰਘ 110 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 61 ਕਿਲੋ ਭਾਰ ਵਰਗ ਵਿੱਚ ਜਸਬੀਰ ਸਿੰਘ ਨੇ 195 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 67 ਕਿਲੋ ਭਾਰ ਵਰਗ ਵਿੱਚ ਲਵਪ੍ਰੀਤ ਸਿੰਘ ਨੇ 250 ਕਿਲੋ ਭਾਰ ਚੁੱਕ ਕੇ ਸੋਨੇ
ਦਾ ਤਗਮਾ ਜਿੱਤਿਆ 73 ਕਿਲੋ ਭਾਰ ਵਰਗ ਵਿੱਚ ਸੰਦੀਪ ਸਿੰਘ ਨੇ 160 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ 81 ਕਿਲੋ ਭਾਰ ਵਰਗ ਵਿੱਚ ਜਸਪ੍ਰੀਤ ਸਿੰਘ ਨੇ 150 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 96 ਕਿਲੋ ਭਾਰ ਵਰਗ ਵਿੱਚ ਅਭਿਸ਼ੇਕ ਸ਼ਰਮਾ ਨੇ 180 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 102 ਕਿਲੋ ਭਾਰ ਵਰਗ ਵਿੱਚ ਅਰਜੁਨ ਸਿੰਘ ਨੇ 120 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 109 ਕਿਲੋ ਭਾਰ ਵਰਗ ਵਿੱਚ ਗੁਰਭਿੰਦਰ ਸਿੰਘ ਅੰਤਰਰਾਸ਼ਟਰੀ ਵੇਟਲਿਫਟਰ ਨੇ 315 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ ਲੜਕੀਆਂ ਵਿੱਚ 49 ਕਿਲੋ ਭਾਰ ਵਰਗ ਵਿੱਚ ਜਸਕਰਨਪ੍ਰੀਤ ਕੌਰ ਨੇ 125 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 55 ਕਿਲੋ ਭਾਰ ਵਰਗ ਵਿੱਚ ਅਮਨਪ੍ਰੀਤ ਕੌਰ ਨੇ 100 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 64 ਕਿਲੋ ਭਾਰ ਵਰਗ ਵਿੱਚ ਲਵਪ੍ਰੀਤ ਕੌਰ ਨੇ 130 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 71 ਕਿਲੋ ਭਾਰ ਵਰਗ ਵਿੱਚ ਰਾਜਪ੍ਰੀਤ ਕੌਰ ਨੇ 110 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ 81 ਕਿਲੋ ਭਾਰ ਵਰਗ ਵਿੱਚ ਰਜਨੀ ਨੇ 70 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ 49 ਕਿਲੋ ਵਿੱਚ ਖੁਸ਼ਪ੍ਰੀਤ ਕੌਰ ਨੇ 72 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਇਸ ਸਮੇਂ ਪੰਜਾਬ ਖੇਡ ਵਿਭਾਗ ਦੇ ਜ਼ਿਲਾ ਬਠਿੰਡਾ ਖੇਡ ਅਫ਼ਸਰ ਵਿਜੇ ਕੁਮਾਰ ਖਿਡਾਰੀਆਂ ਨੂੰ ਇਨਾਮ ਵੰਡੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਇਸ ਸਮੇਂ ਪਾਵਰ ਲਿਫਟਿੰਗ ਕੋਚ ਪਰਮਿੰਦਰ ਸਿੰਘ ਫੁੱਟਬਾਲ ਕੋਚ ਮਨਜਿੰਦਰ ਸਿੰਘ ਵੇਟਲਿਫਟਿੰਗ ਕੋਚ ਸੁਨੀਤਾ ਰਾਣੀ ਸਾਹਿਲ ਕੁਮਾਰ ਰਾਕੇਸ਼ ਕੁਮਾਰ ਸੁਖਵੀਰ ਕੌਰ ਹਾਜ਼ਰ ਸਨ ਵੇਟਲਿਫਟਿੰਗ ਕੋਚ ਜਸਵਿੰਦਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਇਹ ਖਿਡਾਰੀ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਣਗੇ

Send this to a friend