ਕੀਰਤਪੁਰ ਸਾਹਿਬ, 18 ਅਗਸਤ (ਅਮਰਾਨ ਖਾਨ)- ਦਰਿਆ ਸਤਲੁਜ ਦੇ ਨਾਲ ਵਸੇ ਹੋਏ ਪਿੰਡਾਂ ਵਿੱਚ ਇਸ ਕਦਰ ਹੜ੍ਹ ਆ ਗਿਆ ਕਿ ਹਰ ਇੱਕ ਜੀਵ ਜੰਤੂ ਦਾ ਜੀਣਾ ਮੁਹਾਲ ਹੋ ਗਿਆ।ਸਤਲੁਜ ਦੇ ਨਾਲ ਵਸੇ ਪਿੰਡਾਂ ਵਿੱਚ ਲੱਗਭੱਗ ਪੰਜ ਫੁੱਟ ਤੱਕ ਪਾਣੀ ਭਰ ਗਿਆ ਜਿਸ ਨਾਲ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ ਕਾਫੀ ਹੱਦ ਤੱਕ ਸੜਕਾਂ ਵੀ ਤੇਜ਼ ਬਹਾਅ ਕਾਰਨ ਬਹਿ ਗਈਆਂ।ਪਿੰਡ ਲੋਧੀਪੁਰ ਵਿੱਚ ਲਗਾਇਆ ਗਿਆ ਬੰਨ੍ਹ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਨਾਲ ਹੀ ਵਹਿ ਗਿਆ।ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਚਿਤਾਵਨੀ ਦਿੱਤੀ ਸੀ ਕਿ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਆ ਸਕਦਾ ਹੈ ਇਸ ਲਈ ਪ੍ਰਸ਼ਾਸਨ ਨੇ ਹੜ੍ਹ ਦੇ ਨਾਲ ਨਿਪਟਣ ਲਈ
ਪ੍ਰਬੰਧ ਵੀ ਕੀਤੇ ਹੋਏ ਸਨ ਪ੍ਰੰਤੂ ਦੇਰ ਰਾਤ ਹੋ ਰਹੇ ਮੁਸਲਾਧਾਰ ਬਾਰਿਸ਼ ਦੇ ਕਾਰਨ ਪਿੰਡ ਲੋਧੀਪੁਰ, ਬੁਰਜ, ਹਰੀਵਾਲ, ਗੱਜਪੁਰ, ਸ਼ਾਹਪੁਰ, ਚਾਂਦਪੁਰ ਤੋਂ ਇਲਾਵਾ ਕੀਰਤਪੁਰ ਸਾਹਿਬ ਦੇ ਨਾਲ ਜੁੜੀ ਹੋਈ ਇੱਕ ਘਰਾਠ ਬਸਤੀ ਵੀ ਹੜ੍ਹ ਦੀ ਲਪੇਟ ਵਿੱਚ ਆ ਗਈ। ਦਰਿਆ ਦੇ ਕੰਢੇ ਵਸੇ ਇਨ੍ਹਾਂ ਪਿੰਡਾਂ ਵਿੱਚ ਦੇਰ ਰਾਤ ਤੋਂ ਹੀ ਪਾਣੀ ਦਾ ਵਧਣਾ ਸ਼ੁਰੂ ਹੋ ਗਿਆ ਸੀ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਸਨ ਲੋਕ ਆਪਣੇ ਘਰਾਂ ਵਿੱਚ ਹੀ ਡਰੇ ਹੋਏ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਜਾ ਚੜ੍ਹੇ ਸਨ।ਸੰਪਰਕ ਟੁੱਟਣ ਕਾਰਨ ਲੋਕਾਂ ਦਾ ਬਾਹਰ ਜਾਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ, ਸਵੇਰੇ ਹੁੰਦੇ ਹੀ ਪਾਣੀ ਨੇ ਦਰਜਨਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਉੱਨੀ ਸੌ ਅਠਾਸੀ ਦੇ ਬਾਅਦ ਦੂਸਰੀ ਵਾਰ ਇਸ ਇਲਾਕੇ ਵਿੱਚ ਇਹ ਦੂਸਰੀ ਵਾਰ ਹੜ੍ਹ ਆਇਆ ਹੈ ਜਿਸ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਘਰਾਟ ਬਸਤੀ ਦੇ ਲੋਕਾਂ ਨੂੰ ਐੱਨ ਡੀ ਆਰ ਐੱਫ ਦੀਆਂ ਟੀਮਾਂ ਦੁਆਰਾ ਤੇ ਸਥਾਨਕ ਨਜ਼ਦੀਕੀ ਪੁਲਿਸ ਦੀ ਮਦਦ ਨਾਲ ਬੜੀ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਉੱਤੇ ਹਾਈਡਲ ਚੈਨਲ ਨਹਿਰ ਉੱਤੇ ਬਣੇ ਪੁਲ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੋ ਗਈ ਹੈ। ਜਿਸ ਨਾਲ ਕੁੱਲੂ-ਮਨਾਲੀ ਆਦਿ ਥਾਵਾਂ ਉੱਤੇ ਜਾਣ ਵਾਲੇ ਮਾਰਗ ਨਾਲ ਲੋਕ ਬਹੁਤ ਪ੍ਰੇਸ਼ਾਨ ਹੋਏ।