ਕੁਰੁਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸੂਬਾ ਪੱਧਰੀ ਸਮਾਗਮ ਕੁਰੁਕਸ਼ੇਤਰ ਵਿੱਚ 7 ਸਤੰਬਰ ਨੂੰ ਹੋਵੇਗਾ, ਜਦਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ 5 ਸੂਬਿਆਂ ਵਿੱਚ ਵੀ ਅਜਿਹੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ‘ਤੇ ਵੀ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਦਿੱਤੀ। ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ
ਵਿੱਚ ਐਸਜੀਪੀਸੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਮੌਕੇ ਤੇ ਐਸਜੀਪੀਸੀ ਐਗਜੀਕਿਉਟਿਵ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਐਸਜੀਪੀਸੀ ਮੈਂਬਰ ਜਥੇਦਾਰ ਹਰਭਜਨ ਸਿੰਘ ਮਸਾਨਾ , ਜਥੇਦਾਰ ਭੂਪਿੰਦਰ ਸਿੰਘ ਅਸੰਧ, ਬੀਬੀ ਅਮਰਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਕੌਮਾਂਤਰੀ ਮੀਤ ਪ੍ਰਧਾਨ ਬੀਬੀ ਕਰਤਾਰ ਕੌਰ, ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਕੋਰ ਸਿੰਘ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਣਜੀਤ ਸਿੰਘ ਸੌਥਾ , ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ, ਧਰਮ ਪ?ਚਾਰ ਕਮੇਟੀ ਮੈਂਬਰ ਜਥੇਦਾਰ ਤਜਿੰਦਰਪਾਲ ਸਿੰਘ ਲਾਡਵਾ, ਸੁਖਬੀਰ ਸਿੰਘ ਮਾਂਡੀ, ਪ੍ਰਦੇਸ਼ ਬੁਲਾਰਾ ਕੰਵਲਜੀਤ ਸਿੰਘ ਅਜਰਾਨਾ, ਬੁੱਧੀਜ਼ੀਵੀ ਪ੍ਰਕੋਸ਼ਠ ਦੇ ਸੂਬਾਈ ਪ੍ਰਧਾਨ ਪ੍ਰੋ.ਆਰ. ਐਸ .ਭੱਟੀ, ਗੁਰਮੀਤ ਸਿੰਘ ਪੂਨੀਆ, ਬਲਕਾਰ ਸਿੰਘ, ਹਰਮੇਸ਼ ਸਿੰਘ, ਸਿੱਖ ਮਿਸ਼ਨ ਹਰਿਆਣਾ ਪ੍ਰਭਾਰੀ ਮੰਗਪ੍ਰੀਤ ਸਿੰਘ, ਤਜਿੰਦਰ ਸਿੰਘ ਮੱਕੜ, ਦਲਜੀਤ ਸਿੰਘ ਮਰੜ, ਗਿਆਨੀ ਅਮਰੀਕ ਸਿੰਘ, ਮਲਵਿੰਦਰ ਸਿੰਘ ਬੇਦੀ, ਜਰਨੈਲ ਸਿੰਘ, ਸੁਖਵੰਤ ਸਿੰਘ ਸ਼ਾਹਾਬਾਦ, ਸੁਖਜਿੰਦਰ ਸਿੰਘ ਮਸਾਨਾ, ਸੁਰਿੰਦਰ ਕੌਰ, ਰਮਨਦੀਪ ਕੌਰ, ਹਰਪਾਲ ਕੌਰ, ਕਰਤਾਰ ਸਿੰਘ ਦਾਮਲੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵੰਤ ਸਿੰਘ ਕਲਸਾਨੀ ਸਮੇਤ ਹੋਰ ਪਤਵੰਤੇ ਸਜੱਣ ਵੀ ਮੌਜੂਦ ਸਨ।