ਰੂਪਨਗਰ, 18 ਅਗਸਤ (ਲਾਡੀ ਖਾਬੜਾ)- ਰੂਪਨਗਰ ਦੇ ਨਾਲ ਲੱਗਦੇ ਪਿੰਡ ਖੈਰਾਬਾਦ ਦੇ ਨਾਲ ਬੁਧਕੀ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਇਸ ਨਦੀ ਦਾ ਪਾਣੀ ਪਿੰਡ ਖੈਰਾਬਾਦ, ਫੂਲਪੁਰ, ਫੂਲਪੁਰ ਖੁਰਦ, ਸੁਰਤਾਪੁਰ, ਬੁੱਢਾ ਭਿਓਰਾ, ਮੰਡ ਅਤੇ ਅਨੇਕਾਂ ਪਿੰਡਾਂ ਵਿੱਚ ਇਸ ਨਦੀ ਦਾ ਪਾਣੀ ਵੜ ਚੁੱਕਿਆ ਹੈ। ਜਿਸ ਕਾਰਨ 200 ਤੋਂ 250 ਮੁਸਲਿਮ ਭਾਈਚਾਰੇ ਦੇ ਲੋਕ ਜੋ ਆਪਣੇ ਘਰ ਬਣਾ ਕੇ ਪਿੰਡ ਖੈਰਾਬਾਦ ਵਿੱਚ ਰਹਿ ਰਹੇ ਸਨ। ਉਹ ਇਸ ਪਾਣੀ ਵਿੱਚ ਫਸ ਗਏ ਅਤੇ ਪਿੰਡ ਦੇ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨ ,ਐਨ.ਡੀ.ਆਰ .ਐੱਫ ਵੱਲੋਂ ਇਨ੍ਹਾਂ ਨੂੰ ਰੈਸਕਿਊ ਕੀਤਾ
ਜਾ ਰਿਹਾ ਹੈ। ਇਸ ਮੌਕੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਅਤੇ ਇਲਾਕੇ ਦੇ ਲੋਕ ਇਨ੍ਹਾਂ ਲੋਕਾਂ ਨੂੰ ਰਸ ਕਿਉਂ ਕਰਨ ਵਿੱਚ ਲੱਗੇ ਹੋਏ ਹਨ ।ਰੂਪਨਗਰ ਨੂੰ ਜਿੱਥੇ ਇੱਕ ਪਾਸੇ ਭਾਖੜਾ ਨੰਗਲ ਡੈਮ ਤੋਂ ਛੱਡੇ ਗਏ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ ਉੱਥੇ ਹੀ ਸਰਸਾ ਨਦੀ ,ਸਵਾਂ ਨਦੀ, ਬੁਧਕੀ ਨਦੀ ਅਤੇ ਹੋਰ ਕਈ ਨਦੀਆਂ ਨਾਲੇ ਜੋ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਭਰੇ ਹੋਏ ਚੱਲ ਰਹੇ ਹਨ ਜਿਸ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਪਾਣੀ ਭਰ ਚੁੱਕਿਆ ਹੈ ਅਤੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ । ਪਿੰਡ ਫੂਲਪੁਰ ,ਫੂਲਪੁਰ ਖੁਰਦ, ਸਮਰਾਲਾ ,ਮੰਡ , ਸੁਰਤਾਪੁਰ ,ਖੈਰਾਬਾਦ ਬੁਰੀ ਤਰ੍ਹਾਂ ਪਾਣੀ ਦੀ ਚਪੇਟ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਕੁ ਪਿੰਡਾਂ ਵਿੱਚ ਹੁਣ ਹੜ੍ਹ ਪੀੜਤ ਲੋਕਾਂ ਨੂੰ ਰੇਸਕਿਊ ਕੀਤਾ ਜਾ ਚੁੱਕਿਆ ਹੈ ਅਤੇ ਕੁਝ ਪਿੰਡਾਂ ਵਿੱਚ ਅਜੇ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ। ਵਾਟਰ ਬੋਟ ਨਾਲ ਕਈ ਲੋਕਾਂ ਨੂੰ ਹੁਣ ਤੱਕ ਕੀਤਾ ਜਾ ਚੁੱਕਿਆ ਹੈ ਰੈਸਕਿਊ। ਜ਼ਿਕਰਯੋਗ ਹੈ ਕਿ ਭਾਖੜਾ ਦੇ ਫਲੱਡ ਗੇਟ ਖੁੱਲ੍ਹੇ ਹੋਏ ਹਨ ਅਤੇ ਹੋਰਨਾਂ ਨਦੀਆਂ ਜਿਵੇਂ ਕਿ ਸਰਸਾ ਨਦੀ ਸਵਾਂ ਨਦੀ ਬੁਦਕੀ ਨਦੀ ਹੋਰ ਕਈ ਨਦੀਆਂ ਦੇ ਪਾਣੀ ਦੀ ਮਾਰ ਵੀ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ।