ਰਾਜਵਿੰਦਰ ਕੌਰ
ਪਟਿਆਲਾ।
ਸਵੇਰੇ ਤਾਜੀ ਹਵਾ ਵਿਚ ਕੁਰਸੀ ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਇੰਤਜਾਰ ਕਰ ਰਿਹਾ ਹਾਂ ਆਪਣੇ ਦੋਸਤ ਦਾ, ਜਿਸ ਨਾਲ ਗੱਲਾਂ ਕਰਨ ਲਈ ਹਰ ਰੋਜ਼ ਇਕ ਤੜਪ ਜਿਹੀ ਹੁੰਦੀ ਹੈ। ਉਹ ਦੌਸਤ ਹੈ, ਅਖਬਾਰ। ਵੈਸੇ ਤਾਂ ਹਰ ਵਿਅਕਤੀ ਦੇ ਘਰ ਅਲੱਗ-ਅੱਲਗ ਅਖਬਾਰ ਆਉਂਦਾ ਹੈ। ਕਿਉਂਕਿ ਕੋਈ ਹਿੰਦੀ ਖਬਰਾਂ ਪੜਨਾਂ ਪਸੰਦ ਕਰਦਾ ਹੈ। ਕੋਈ ਪੰਜਾਬੀ ਤੇ ਕੋਈ ਅੰਗਰੇਜ਼ੀ ।ਖੈ ਪੰਜਾਬੀ ਵਿਚ ਕਈ ਅਦਾਰੇ ਆਪੋ-ਆਪਣੇ ਤਰੀਕੇ ਨਾਲ ਅਖਬਾਰ ਦੇ ਪੰਨਿਆਂ ਨੂੰ ਸੰਜੋਦੇ ਹਨ ਤਾਂ ਜੋ ਖ਼ਬਰਾਂ ਨੂੰ ਸਹੀ ਤੇ ਵਧੀਆ ਢੰਗ ਨਾਲ ਛਾਪਿਆ ਜਾ ਸਕੇ।ਪਰ ਹਰੇਕ ਵਿਅਕਤੀਆਂ ਦੀ ਅਖਬਾਰ ਪ੍ਰਤੀ ਸੋਚ ਵੀ ਖਾਣ-ਪੀਣ ਦੀ ਚੀਜ਼ਾਂ ਦੀ ਤਰਾਂ ਅਲੱਗ-ਅਲੱਗ ਹੁੰਦੀ ਹੈ। ਕਿਸੇ ਨੂੰ ਪੰਜਾਬੀ ਦਾ ਕੋਈ ਅਖਬਾਰ ਪੜ੍ਹਨਾ ਚੰਗਾ ਲਗਦਾ ਹੈ ਕਿਸੇ ਨੂੰ ਕੋਈ। ਪਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਕਾਫ਼ੀ ਚਿਰਾਂ ਤੌਂ ਰੋਜ਼ਾਨਾ ਪੰਜਾਬ ਟਾਇਮਜ਼ ਅਖਬਾਰ ਹੀ ਚੰਗਾਂ ਲਗਦਾ ਹੈ। ਕਿਉ ਇਸ ਅਖ਼ਬਾਰ ਦੀ ਜੁਬਾਨ ਬੜੀ ਸੱਚੀ ਤੇ ਮਿੱਠੀ ਹੈ। ਇੰਝ ਲਗਦਾ ਹੈ ਕਿ ਜਿਵੇਂ ਅਖ਼ਬਾਰ ਰੋਜ਼ ਮੇਰੇ ਨਾਲ ਮੇਰਾ ਦੋਸਤ ਬਣ ਕੇ ਗੱਲਾਂ ਕਰਦਾ ਹੈ ਅਤੇ ਸ਼ਾਇਦ ਮੈਂ ਵੀ ਇਸਦੇ ਬਗੈਰ (ਜਿਸ ਦਿਨ ਇਹ ਨਹੀਂ ਆਉਂਦਾ) ਇੱਕਲਾ ਮਹਿਸੂਸ ਕਰਦਾ ਹਾਂ ਕਿਉਂਕਿ ਮੈਨੂੰ ਇਸ ਦੇ ਨਾਲ ਹਰ ਰੋਜ ਗੱਲਾਂ ਕਰਨਾ ਚੰਗਾ ਲਗਦਾ ਹੈ। ਰੋਜ਼ਾਨਾ ਪੰਜਾਬ ਟਾਇਮਜ਼ ਦੀ ਸਾਰੀ ਹੀ ਟੀਮ ਬਾ- ਕਮਾਲ ਹੈ ਰਿਪੋਟਰ, ਫੋਟੋਗ੍ਰਾਫਰ, ਸੰਪਾਦਕ ਅਤੇ ਅਨੇਕਾਂ ਮੈਂਬਰ ਅਫ਼ਸਰ ਜੋ ਇਸ ਨਾਲ ਜੁੜੇ ਹਨ।ਕਿਉਂਕਿ ਹਰ ਰੋਜ ਦਿਨ ਭਰ ਦੀ ਮਿਹਨਤ ਕਰਕੇ ਅਤੇ ਰਾਤੋ-ਰਾਤ ਛਾਪ ਕੇ ਸਵੇਰੇ ਲੋਕਾਂ ਦੇ ਟੇਬਲ ਤੇ ਚਾਹ ਦੀ ਚੁਸਕੀਆਂ ਨਾਲ ਪੜਨ ਦਾ ਅਨੰਦ ਬਣੇ ਅਖ਼ਬਾਰ ਵਿਚ ਬਹੁਤ ਕੁਝ ਹੁੰਦਾ ਹੈ। ਤਾਹੀਂਉ ਤਾਂ ਮੇਰੇ ਦੋਸਤ ਦੀ ਤਰਾਂ ਬਣਿਆ ਇਹ ਅਖ਼ਬਾਰ ਮੇਰੇ ਨਾਲ ਇਸ ਤਰਾਂ ਗੱਲਾਂ ਕਰਦਾ ਹੈ, ਜਿਵੇਂ ਇਹ ਮੇਰਾ ਬਚਪਨ ਤੋਂ ਹੀ ਦੋਸਤ ਹੈ। ਇਸ ਦੇ ਪਹਿਲੇ 2-3 ਪੰਨਿਆਂ ਦੀਆਂ ਮੁੱਖ ਖ਼ਬਰਾਂ ਦੇਸ਼ ਨਾਲ ਜੁੜੀਆਂ ਹੁੰਦੀਆਂ ਹਨ। ਜਿਸਨੂੰ ਪੜਦੇ ਸਾਰ ਬਹੁਤ ਸਾਰੇ ਵਿਚਾਰ ਅਖ਼ਬਾਰ ਨਾਲ ਸਾਂਝੇ
ਕਰਦਾ ਹਾਂ। ਕਿਉਂਕਿ ਇਸ ਵਿੱਚ ਦੇਸ਼ ਦੀਆਂ ਮੋਜੂਦਾ ਚਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਦੇਸ਼ ਵਿੱਚ ਹੋਈਆਂ ਕੁਝ ਘਟਨਾਵਾਂ ਦਿਲ ਨੂੰ ਝੰਜੋੜਣ ਵਾਲੀਆਂ ਹੁੰਦੀਆਂ ਹਨ। ਜਿਵੇਂ ਕਿ ਕੁਝ ਦਿਨ ਪਹਿਲਾਂ ਉਤਰਾਖੰਡ ਵਿੱਚ ਪਈ ਕੁਦਰਤ ਦੀ ਮਾਰ ਨਾਲ ਕਿੰਨੀਆਂ ਹੀ ਜਾਨਾਂ ਗਈਆਂ ਤੇ ਕਿਨੇ ਹੀ ਲੋਕ ਬੇਘਰ ਹੋਏ ਅਤੇ ਪੜਦੇ-ਪੜਦੇ ਕੁਝ ਖਬਰਾਂ ਦੇ ਅੰਤ ਤੇ ਲਿਖਆ ਹੁੰਦਾ ਹੈ ਬਾਕੀ ਖ਼ਬਰ ਸਫ਼ਾ 4 ਤੇ ਜਾਂ ਸਫ਼ਾ 5 ਤੇ, ਖ਼ਬਰ ਨੂੰ ਪੂਰੀ ਪੜਣ ਦੀ ਉਤਸੁਕਤਾ ਆਪਣੇ ਆਪ ਪੰਨਾ ਬਦਲਣ ਲਈ ਮਜ਼ਬੂਰ ਕਰਦੀਆਂ ਹਨ, ਭਾਂਵੇਂ ਕਿੰਨਾਂ ਵੀ ਜਰੂਰੀ ਕੰਮ ਜਾਣਾ ਹੋਵੇ। ਆਪਣੇ ਹੀ ਸ਼ਹਿਰ ਦਾ ਖਾਸ ਪੇਜ਼ ਜਿਸ ਨੂੰ ਪੜਦੇ-ਪੜਦੇ ਅਖ਼ਬਾਰ ਨਾਲ ਗੱਲ਼ਾਂ ਕੁਝ ਜ਼ਿਆਦਾ ਹੋ ਜਾਂਦੀਆਂ ਹਨ,ਕਿਉਂਕਿ ਆਪਣੇ ਹੀ ਸ਼ਹਿਰ ਵਿੱਚ ਹੋਈਆਂ ਕਈਂ ਤਰ੍ਹਾਂ ਦੀਆਂ ਘਟਨਾਵਾਂ ਦਿਲ ਨੂੰ ਡਰਾਉਂਦੀਆਂ ਹਨ ਅਤੇ ਕਈਂ ਲੋਕਾਂ ਵੱਲੋਂ ਕੀਤੇ ਚੰਗੇ ਕੰਮ ਦਿਲ ਨੂੰ ਖੁਸ਼ ਵੀ ਕਰਦੇ ਹਨ। ਉਸ ਤੋਂ ਬਾਅਦ ਲੁਭਾਵਣੇਂ ਇਸ਼ਤਿਹਾਰ ਜਿਵੇਂ ਵਿਆਹ-ਸ਼ਾਦੀਆਂ ਨੋਕਰੀਆਂ ਆਦਿ ਪੜ੍ਹਕੇ ਮਨ੍ਹ ਵਿੱਚ ਖਿਆਲ ਆਉੱਦਾ ਹੈ ਕਿ ਇਸ਼ਤਿਹਾਰ ਦੇਣ ਵਾਲਾ ਜਰੂਰ ਸੋਚਦਾ ਹੋਵੇਗਾ ਕਿ ਜਿਸ ਗੱਲ ਨੂੰ ਉਸਨੇ ਇਸ਼ਤਿਹਾਰ ਦੇ ਰੂਪ ਵਿਚ ਅਖ਼ਬਾਰ ਨੂੰ ਦਿੱਤਾ ਹੈ, ਉਸ ਗੱਲ ਨੂੰ ਕੁਝ ਲੋਕਾਂ ਤੱਕ ਪਹੁੰਚਾਉਣ ਲਈ ਕਈ ਦਿਨ ਲੱਗ ਜਾਣੇ ਸੀ, ਉਸ ਗੱਲ ਨੂੰ ਅਖ਼ਬਾਰ ਨੇ ਲੱਖ਼ਾਂ ਲੋਕਾਂ ਦੇ ਘਰ-ਘਰ ਪਹੁੰਚਾ ਦਿੱਤਾ ਹੈ ਅਤੇ ਫਿਰ ਅੰਤ ਵਿੱਚ ਬਾਹਰੀ ਦੇਸ਼ਾਂ ਦੀਆਂ ਖ਼ਬਰਾਂ ਜੋ ਆਪਣੇ ਰਿਸ਼ਤੇਦਾਰਾਂ ਭੈਣ-ਭਰਾਵਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦੀਆਂ ਹਨ ਜੋ ਬਾਹਰ ਮੁਲਕਾਂ ਵਿਚ ਪੜ੍ਹਣ ਜਾਂ ਕੰਮ ਕਰਨ ਗਏ ਹੁੰਦੇ ਹਨ। ਬਾਹਰਲੇ ਮੁਲ਼ਕਾ ਵਿੱਚ ਸਿੱਖ ਧਰਮ ਦੇ ਮਾਨ-ਸਨਮਾਨ ਦੀਆਂ ਖ਼ਬਰਾਂ ਫ਼ਕਰ ਨਾਲ ਸਿਰ ਉੱਚਾ ਕਰ ਦਿੰਦੀਆਂ ਹਨ ਅਤੇ ਹੋਰ ਗਤੀਵਿਧੀਆਂ ਗੱਲਾਂ ਕਰਨ ਦਾ ਸਬਬ ਬਣ ਜਾਂਦੀਆਂ ਹਨ। ਫਿਰ ਕੁੱਝ ਖੇਡ ਪ੍ਰਤੀ ਖ਼ਬਰਾਂ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਦੁਗਣਾ ਕਰ ਦਿੰਦੀਆਂ ਹਨ। ਤਾਹੀਉਂ ਅਖ਼ਬਾਰ ਵਰਗਾ ਦੌਸਤ ਜੋ ਸਭ ਦਾ ਹਰਮਨ ਪਿਆਰਾ ਹੈ ਸ਼ਾਇਦ ਹੀ ਕੋਈ ਹੋਰ ਹੋਵੇ।