May 27, 2026 6:09 am

ਕਿੱਥੇ ਗਿਆ ਪ੍ਰਦੂਸ਼ਣ ਰਹਿਤ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ

ਸ਼ਹਿਰ ਦੇ ਮਾਹੌਲ ਨੂੰ ਦੂਸ਼ਿਤ ਕਰਣ ਵਿੱਚ ਨਗਰ ਕੌਂਸਿਲ ਨਿਭਾ ਰਹੀ ਹੈ ਅਹਿਮ ਯੋਗਦਾਨ

image ਸ਼੍ਰੀ ਆਨੰਦਪੁਰ ਸਾਹਿਬ, 10 ਮਈ (ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ)-ਸ਼੍ਰੀ ਆਨੰਦਪੁਰ ਸਾਹਿਬ ਇੱਕ ਅਜਿਹਾ ਸ਼ਹਿਰ ਜੋ  ਦੁਨੀਆਂ  ਦੇ ਨਕਸ਼ੇ ਉੱਤੇ ਆਪਣੀ ਇੱਕ ਵੱਖਰੀ ਜਗ੍ਹਾ ਬਣਾ ਚੁੱਕਿਆ ਹੈ, ਜਿਨੂੰ ਦੁਨੀਆਂ ਭਰ ਵਿੱਚ ਇੱਕ ਇਤਿਹਾਸਿਕ ਸ਼ਹਿਰ ਦੇ ਤੌਰ ਵਜੋ ਜਾਣਿਆ ਜਾਂਦਾ ਹੈ, ਫੇਰ ਚਾਹੇ ਉਹ ਧਾਰਮਿਕ ਨਜ਼ਰੀਏ ਤੋ ਹੋਵੇ ਜਾਂ ਇੱਥੇ ਚੱਪੇ ਚੱਪੇ ਉੱਤੇ ਮੌਜੂਦ ਇਤਿਹਾਸਿਕ ਸਰੋਤਾਂ ਦੀ ਵਜ੍ਹਾ ਤੋ, ਵਜ੍ਹਾ ਚਾਹੇ ਜੋ ਵੀ ਹੋਵੇ ਪਰ ਸਥਾਨਕ ਸ਼ਹਿਰ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ।  ਸੱਤਾ ਉੱਤੇ ਕਾਬਜ ਪੰਜਾਬ  ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਸੁਫ਼ਨਾ ਹੈ ਕਿ ਇਹ ਸ਼ਹਿਰ ਇਸ ਤਰਾਂ ਵਿਕਸਿਤ ਹੋਵੇਗਾ ਕਿ ਇੱਥੇ ਲੋਕ ਆਪਣੀ ਬਿਮਾਰੀਆਂ ਠੀਕ ਕਰਾਉਣ ਲਈ ਸ਼ੁੱਧ ਹਵਾ ਪਾਣੀ ਲੈਣ ਇੱਥੇ ਆਣਗੇ,

ਮਗਰ ਸ਼ਾਇਦ ਹੁਣ ਇਸ ਸ਼ਹਿਰ ਨੂੰ ਵੀ ਪ੍ਰਦੂਸ਼ਿਤ ਕਰਣ  ਦੀ ਕੋਸ਼ਿਸ਼ ਸ਼ੁਰੂ ਹੁੰਦੀ ਵਿਖਾਈ  ਦੇ ਰਹੀ ਹੈ।  ਮਾਮਲਾ ਹੈ ਸ਼ਹਿਰ ਦੀ ਗੰਦਗੀ ਜੋ ਨਗਰ ਕੌਂਸਲ  ਦੇ ਦੁਆਰਾ ਸਥਾਨਕ ਨਜਦੀਕੀ ਪਿੰਡ ਨਿੱਕੂਵਾਲ  ਦੇ ਕੋਲ ਸੁੱਟੀ ਜਾ ਰਹੀ ਹੈ ਜੋ ਪੂਰੀ ਤਰਾਂ ਨਾਲ ਹਵਾ ਦੂਸ਼ਿਤ ਕਰ ਰਹੀ ਹੈ।  ਜਦੋਂ ਆਪਾਂ ਇਸ ਜਗ੍ਹਾ ਦਾ ਦੌਰਾ ਕੀਤਾ ਤਾਂ ਪਾਇਆ ਕੀ ਇਸ ਗੰਦਗੀਂ ਭਰੇ ਕੂੜੇ ਕਰਕਟ ਨੇ ਨਿੱਕੁਵਾਲ  ਦੇ ਨਾਲ ਨਾਲ ਨੇੜੇ-ਤੇੜੇ  ਦੇ ਕਈ ਪਿੰਡਾਂ ਨੂੰ ਵੀ ਪ੍ਰਭਾਵਿਤ  ਕੀਤਾ ਹੈ, ਕਮੇਟੀ ਵਲੋਂ ਇੱਥੇ ਗੰਦਗੀ ਤਾਂ ਸੁੱਟੀ ਹੀ ਜਾਦੀ ਹੈ ਨਾਲ ਨਾਲ ਬਿਨਾਂ ਕੋਈ ਜਾਣਕਾਰੀ ਦੀਤੇ ਉਸ ਕੂੜੇ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ ਜੋ ਕਿਸੇ ਹਾਦਸੇ  ਵੀ ਦਾਵਤ  ਦੇ ਸਕਦੀ ਹੈ। 
ਵਰਣਨ ਯੋਗ ਹੈ ਕਿ ਇੱਥੇ ਨੇੜੇ ਤੇੜੇ ਲੋਕਾਂ ਦੇ ਖੇਤ ਹਨ ਜੋ ਇਸ ਜਗ੍ਹਾ  ਦੇ ਬਿਲਕੁੱਲ ਨਾਲ ਲੱਗਦੇ ਹਨ ਇਹਨਾ ਦਿਨਾਂ ਵਿਚ ਉੱਥੇ ਤਿਆਰ ਫਸਲ ਵੀ ਖੜੀਆ ਹਨ,  ਜਦੋਂ ਅਸੀ ਇੱਥੇ ਪੁੱਜੇ ਤਾਂ ਕੂੜਾ ਜੱਲ ਰਿਹਾ ਸੀ ਅਤੇ ਚਾਰੋਂ ਪਾਸੇ ਪ੍ਰਦੁਸ਼ਿਨ ਕਰ ਰਿਹਾ ਸੀ। ਇੱਥੇ ਇਹ ਵੀ ਦੱਸਣਾ ਲਾਜ਼ਮੀ  ਹੈ  ਕੀ ਨਗਰ ਕਾਉਂਸਿਲ ਨੇ ਇਹ ਜਗ੍ਹਾ ਕੂੜਾ ਸੁਟਣ ਲਈ ਕਿਸੇ ਵਿਸ਼ੇਸ਼ ਵਿਅਕਤੀ  ਤੋ ਖਰੀਦੀ ਹੈ। ਭਲੇ ਹੀ ਇਸ ਗੱਲ ਦਾ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਕਮੇਟੀ ਨੇ ਇਹ ਜਗ੍ਹਾ ਚੁਨ ਕੇ ਲਈ ਅਤੇ ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦੀਤਾ। ਇੱਥੇ ਹੀ ਬਸ ਨਹੀਂ ਨੰਗਲ-ਸ਼੍ਰੀ ਆਨੰਦਪੁਰ ਸਾਹਿਬ ਦੇ ਪਰਵੇਸ਼ ਰਸਤੇ ਉੱਤੇ ਵੀ ਨੰਗਲ ਵਲੋ ਆਉਂਦੇ ਹੋਏ ਸੱਜੇ ਪਾਸੇ ਕਮੇਟੀ ਵਲੋਂ ਲਗਾਤਾਰ ਕੂੜਾ ਸੁਟੇਆ ਜਾ ਰਿਹਾ ਹੈ ਜੋ ਪ੍ਰਦੂਸ਼ਣ ਤਾਂ ਫੈਲਾ ਹੀ ਰਿਹਾ ਹੈ ਨਾਲ ਨਾਲ ਇਹੀ ਕੂੜਾ ਕਰਕਟ ਇੱਥੇ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਵੀ ਕਰਦਾ ਹੈ ਅਤੇ ਇਸ ਕੂੜੇ ਕਰਕਟ ਦੇ ਉੱਤੇ ਅਕਸਰ ਅਵਾਰਾ ਪਸ਼ੁ ਖੜੇ ਰਹਿੰਦੇ ਹਨ ਜੋ ਇਸ ਰਸਤੇ ਨੂੰ ਪ੍ਰਭਾਬਿਤ ਕਰਦੇ ਹਨ ਅਤੇ ਕਿਸੇ ਵੱਡੇ ਹਾਦਸੇ ਨੂੰ ਜਨਮ  ਦੇ ਸੱਕਦੇ ਹਨ।  ਵਿਚਾਰ ਯੋਗ ਇਹ ਵੀ ਹੈ ਕੀ ਸਥਾਨਕ ਸ਼ਹਿਰ ਵਿੱਚ ਧਾਰਮੀਕ ਆਸਥਾ ਦਾ ਪ੍ਰਤੀਕ ਤੱਖ਼ਤ ਸ਼੍ਰੀ ਕੇਸ ਗੜ ਸਹਿਬ ਸਸ਼ੋਬਿਤ ਹੈ, ਅਤੇ ਆਪਣਾ ਇਤਹਾਸ ਸਮੋਏ ਵਿਰਾਸਤ-ਏ-ਖਾਲਸਾ ਵੀ ਮੌਜੂਦ ਹੈ ਜੋ ਦੁਨੀਆਂ ਭਰ  ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ, ਅਤੇ ਇੱਥੇ ਦੇਸ਼ ਵਿਦੇਸ਼ ਤੋ ਸੈਲਾਨੀ ਪੁੱਜਦੇ ਹਨ, ਜਿਨ੍ਹਾਂ  ਦੇ ਸਾਹਮਣੇ ਅਸੀ ਆਪਣੇ ਸ਼ਹਿਰ ਦੀ ਇਹ ਦੂਸ਼ਿਤ ਤਸਵੀਰ ਰੱਖ ਰਹੇ ਹਾਂ ਅਤੇ ਇਸ ਵਿੱਚ ਸਥਾਨਕ ਨਗਰ ਕਾਉਂਸਿਲ ਵਿਸ਼ੇਸ਼ ਭੂਮਿਕਾ ਨੀਭਾ ਰਹੀ ਹੈ। ਇਸ ਵਿਸ਼ੇ ਵਿੱਚ ਕਮੇਟੀ ਨਾਲ ਪਹਿਲਾਂ ਵੀ ਗੱਲ ਕੀਤੀ ਜਾ ਚੁੱਕੀ ਹੈ ਅਤੇ ਅਖਵਾਰ ਦੇ ਮਾਧਿਅਮ ਨਾਲ ਵੀ ਮਸਲਾ ਚੁੱਕਿਆ ਜਾ ਚੁੱਕਾ ਹੈ ਪਰ ਕੋਈ ਸੁਣਾਈ ਹੁਣ ਤੱਕ ਨਹੀਂ ਹੁੰਦੀ ਵਿਖਾਈ ਦੇ ਰਹੀ। ਇਸ ਗੱਲ ਦੇ ਸਬੰਧ ਵਿਚ ਕਮੇਟੀ ਉੱਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਸੈਲਾਨੀ ਹੀ ਦੱਸਾਂਣਗੇ।

Send this to a friend