April 22, 2026 7:16 am

ਪ੍ਰਾਇਮਰੀ ਹੈਲਥ ਸੈਂਟਰ ਸੋਢੀ ਨਗਰ ‘ਤੇ ਚੋਰਾਂ ਨੇ ਬੋਲਿਆ ਧਾਵਾ

ਫਿਰੋਜ਼ਸ਼ਾਹ, 7 ਅਗਸਤ (ਗੁਰਤਾਰ ਸਿੰਘ ਸਿੱਧੂ)- ਚੋਰਾਂ ਵੱਲੋਂ ਪਿੰਡ ਸੋਢੀ ਨਗਰ ਦੇ ਪ੍ਰਾਇਮਰੀ ਸਿਹਤ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲ ਐਚ ਵੀ ਨਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਤਕਰੀਬਨ 7ਵਜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਰੌਣਕ ਸਿੰਘ ਦਾ ਫੋਨ ਆਇਆ ਜਿਹਨਾਂ ਦੇ ਸਿਹਤ ਕੇਂਦਰ ਵਿਖੇ ਹੋਈ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਉਹਨਾਂ ਵੱਲੋਂ ਆਪਣੇ ਸਟਾਫ ਸਮੇਤ ਸੈਂਟਰ ਪਹੁੰਚ ਕੇ ਦੇਖਿਆ ਕਿ ਚੋਰਾਂ ਵੱਲੋਂ ਪਿਛਲੇ ਦਰਵਾਜ਼ੇ ਰਾਂਹੀ ਦਾਖਿਲ ਹੋ ਕੇ ਫਰਿੱਜ ਦੀ ਮੋਟਰ, ਕੂਲਰ ਦੀ ਮੋਟਰ, ਪੱਖੇ ਦੀ ਮੋਟਰ, ਬਾਥਰੂਮ ਦੀਆਂ ਟੂਟੀਆਂ ਆਦਿ ਚੋਰੀ ਕੀਤਾ ਗਿਆ ਸੀ ਜਿਸਦੀ ਉਹਨਾਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ ਵਨੀਤਾ ਭੁੱਲਰ,ਪਿੰਡ ਦੀ ਸਰਪੰਚ ਸ੍ਰੀ ਮਤੀ ਸਿਮਰਜੀਤ ਕੌਰ ਹਾਂਡਾ ਨੂੰ ਸੂਚਨਾ ਦੇਣ ਉਪਰੰਤ ਥਾਨਾ ਘੱਲ ਖੁਰਦ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਸ੍ਰੀ ਮਤੀ ਸਿਮਰਜੀਤ ਕੌਰ ਹਾਂਡਾ ਨੇ ਕਿਹਾ ਕਿ ਅਜਿਹੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹਨਾਂ ਸਦਕਾ ਪਿੰਡ ਅਤੇ ਇਲਾਕੇ ਦੀ ਅਮਨ ਸ਼ਾਂਤੀ ਭੰਗ ਹੁੰਦੀ ਐ ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਘਟਨਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।ਇਸ ਸਬੰਧੀ ਥਾਨਾ ਘੱਲ ਖੁਰਦ ਦੇ ਮੁੱਖ ਅਫਸਰ ਇੰਸਪੈਕਟਰ ਕਿਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਲਾਕੇ ਅੰਦਰ ਅਜਿਹੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Send this to a friend