ਹਾਈਵੇ ਨਿਰਮਾਣ ਦਾ ਕੰਮ ਤੇਜ ਹੋਣ ਦੀ ਬਣੀ ਸੰਭਾਵਨਾ
ਤਲਵੰਡੀ ਸਾਬੋ, 7 ਅਗਸਤ (ਰਾਮ ਰੇਸ਼ਮ ਨਥੇਹਾ)- ਬੀਤੀ ਕੱਲ੍ਹ ਰੋਂਦੀ ਦੇ ਸਿਰ ਹੱਥ ਰੱਖ ਸਮਾਧ ਦੇ ਨਿਰਮਾਣ ਲਈ ਧਰਨਾਂ ਦੇ ਰਹੇ ਲੋਕਾਂ ਦਾ ਧਰਨਾਂ ਖ਼ਤਮ ਕਰਵਾਉਣ ਤੋਂ ਬਾਅਦ ਪ੍ਰਸਾਸ਼ਨ ਨੇ ਸਮਾਧ ਦਾ ਮਲਬਾ ਚੁਕਵਾ ਕੇ ਸੜਕ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਜਿਸ ਕਾਰਨ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਧਰਨਾਂ ਕਾਰੀਆਂ ਨੇ ਪ੍ਰਸਾਸ਼ਨ ਦੀ ਵਾਅਦਾ ਖਿਲਾਫ ਖਿਲਾਫ਼ ਰੋਸ ਪ੍ਰਗਟ ਕੀਤਾ ਹੈ।ਜ਼ਿਕਰਯੋਗ ਹੈ ਕਿ ਜੱਜਲ ਮੁੱਦਕੀ ਹਾਈਵੇ ਦੇ ਨਿਰਮਾਣ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਅੜਿੱਕਾ ਇੱਕ ਸਮਾਧ ਨੂੰ ਢਾਹੁਣ ਉਪਰੰਤ ਆਰੰਭ ਹੋਏ ਰੋਸ ਪ੍ਰਦਰਸ਼ਨ ਕੱਲ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਉਪਰੰਤ ਖਤਮ ਹੋ ਜਾਣ ਤੋਂ ਬਾਅਦ ਅੱਜ ਪ੍ਰਸ਼ਾਸਨ ਵੱਲੋਂ ਸਮਾਧ ਦਾ ਮਲਵਾ ਚੁੱਕ ਲਏ ਜਾਣ ਤੇ ਸੜਕ ਨਿਰਮਾਣ ਦੇ ਬਾਕੀ ਰਹਿੰਦੇ ਕੰਮ ਦੇ ਮੁਕੰਮਲ ਹੋਣ ਦੀ ਸੰਭਾਵਨਾ ਬਣ ਗਈ ਹੈ।ਦੱਸਣਾ ਬਣਦਾ ਹੈ ਕਿ ਜੱਜਲ ਮੁੱਦਕੀ ਹਾਈਵੇ ਨਿਰਮਾਣ ਵਿੱਚ ਅੜਚਣ ਬਾਬੇ ਲੱਖੇ ਦੀ ਸਮਾਧ ਨੂੰ ਇੱਕ ਹਫਤਾ ਪਹਿਲਾਂ ਪ੍ਰਸ਼ਾਸਨ ਵੱਲੋਂ ਢਾਹ ਦਿੱਤੇ ਜਾਣ
ਉਪਰੰਤ ਸਮਾਧ ਦੇ ਸ਼ਰਧਾਲੂਆਂ ਨੇ ਤਲਵੰਡੀ ਸਾਬੋ ਰਾਮਾਂ ਰੋਡ ਤੇ ਦੋਵੇਂ ਪਾਸੇ ਰੋਕਾਂ ਲਾ ਕੇ ਰੋਸ ਪ੍ਰਦਰਸ਼ਨ ਆਰੰਭ ਦਿੱਤਾ ਸੀ।ਬੀਤੇ ਕੱਲ੍ਹ ਪ੍ਰਦਰਸ਼ਨਕਾਰੀਆਂ ਦੀ ਐੱਸ.ਡੀ.ਐੱਮ ਤਲਵੰਡੀ ਸਾਬੋ ਨਾਲ ਮੀਟਿੰਗ ਦੌਰਾਨ ਐੱਸ.ਡੀ.ਐਮ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਥਾਂ ਹੋਣ ਦੀ ਸੂਰਤ ਵਿੱਚ ਸਮਾਧ ਬਣਾ ਕੇ ਦੇਣ ਦੇ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਰੋਸ ਪ੍ਰਦਰਸ਼ਨ ਖਤਮ ਕਰਦਿਆਂ ਉਕਤ ਰੋਡ ਤੇ ਆਵਾਜਾਈ ਬਹਾਲ ਕਰ ਦਿੱਤੀ ਸੀ।ਧਰਨਾਕਾਰੀਆਂ ਦੇ ਹਟਦਿਆਂ ਹੀ ਉਕਤ ਸੜਕ ਨਿਰਮਾਣ ਦੇ ਠੇਕੇਦਾਰ ਵੱਲੋਂ ਅੱਜ ਉਕਤ ਸਮਾਧ ਦਾ ਮਲਵਾ ਚੁਕਵਾ ਦਿੱਤਾ ਗਿਆ ਜਿਸ ਨਾਲ ਹੁਣ ਉਕਤ ਸੜਕ ਦੇ ਮੁਕੰਮਲ ਹੋਣ ਦਾ ਰਾਹ ਪੱਧਰਾ ਹੋ ਗਿਆ।ਅੱਜ ਮਲਵਾ ਚੁੱਕਣ ਵੇਲੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮ ਵੀ ਪ੍ਰਸ਼ਾਸਨ ਵੱਲੋਂ ਤੈਨਾਤ ਕੀਤੇ ਗਏ ਸਨ ਜਦੋਂ ਕਿ ਪ੍ਰਦਰਸ਼ਨਕਾਰੀ ਆਗੂ ਕਾ.ਜੋਗਾ ਸਿੰਘ ਧਰਮਸੋਤ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਵਾਅਦੇ ਤੋਂ ਮੁਕਰਨ ਦੀ ਕੋਸ਼ਿਸ ਕੀਤੀ ਤਾਂ ਸੰਘਰਸ਼ ਫਿਰ ਵੀ ਵਿੱਢਿਆ ਜਾ ਸਕਦਾ ਹੈ।