ਮਾਛੀਵਾੜਾ ਸਾਹਿਬ, 10 ਮਈ (ਕਰਮਜੀਤ ਸਿੰਘ ਆਜ਼ਾਦ)-ਸਥਾਨਕ ਸਮਰਾਲਾ ਰੋਡ ਤੇ ਅੱਜ ਤੜਕੇ ਟਿੱਪਰ ਵਿਚ ਇਨੋਵਾ ਕਾਰ ਵੱਜਣ ਕਾਰਨ ਕਾਰ ਚਾਲਕ ਜੈ ਪਾਲ ਸਿੰਘ (42) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੈ ਪਾਲ ਸਿੰਘ ਜ¦ਧਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਕਿ ਤੜਕੇ 3 ਵਜੇ ਮਾਛੀਵਾੜਾ-ਸਮਰਾਲਾ ਰੋਡ ਤੇ ਸੜਕ ਤੇ ਖਰਾਬ ਖੜ੍ਹੇ ਟਿੱਪਰ ਦੇ ਪਿੱਛੇ ਉਸਦੀ ਕਾਰ ਜਾ ਧਸੀ। ਇਹ ਦੁਰਘਟਨਾ ਐਨੀ ਜਬਰਸਤ ਹੋਈ ਕਿ ਕਾਰ ਤੇ ਪਰਖਚੇ ਉੱਡ ਗਏ। ਕਾਰ ਚਾਲਕ ਜੈਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਪੁਲਸ ਨੇ ਉਸਦੀ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ।