May 27, 2026 6:09 am

ਜੱਸੀ ਆਨਰ ਕਿਲਿੰਗ ਮਾਮਲਾ : ਕੈਨੇਡੀਅਨ ਅਦਾਲਤ ਵਲੋਂ ਜੱਸੀ ਦੀ ਮਾਂ ਤੇ ਮਾਮੇ ਨੂੰ ਦੇਸ਼ ਨਿਕਾਲਾ

image ਚੰਡੀਗੜ੍ਹ, 10 ਮਈ (ਪੀ.ਟੀ.)-ਬਹੁਚਰਚਿਤ ਜੱਸੀ ਆਨਰ ਕਿਲਿੰਗ ਮਾਮਲੇ ’ਚ ਕੈਨੇਡਾ ਦੀ ਅਦਾਲਤ ਨੇ ਜੱਸੀ ਦੀ ਮਾਂ ਤੇ ਮਾਮਲੇ ਨੂੰ ਕੈਨੇਡਾ ਛੱਡਣ ਦੇ ਹੁਕਮ ਦੇ ਦਿਤੇ ਹਨ।ਜਸਵਿੰਦਰ ਸਿਧੂ ਉਰਫ ਜੱਸੀ ਨੇ ਪੰਜਾਬ ’ਚ ਆ ਕੇ ਇਕ ਗਰੀਬ ਪਰਿਵਾਰ ਦੇ ਲੜਕੇ ਸੁਖਵਿੰਦਰ ਸਿੰਘ ਮਿਠੂ ਨਾਲ ਪ੍ਰੇਮ ਵਿਆਹ ਕਰ ਲਿਆ ਸੀ, ਜਿਸ ਤੋਂ ਖਫਾ ਜੱਸੀ ਦੀ ਮਾਤਾ ਮਲਕੀਤ ਕੌਰ ਸਿਧੂ ਤੇ ਮਾਮੇ ਸੁਰਜੀਤ ਸਿੰਘ ਬਦੇਸ਼ ਨੇ ਮਲੇਰਕੋਟਲਾ ਨਜਦੀਕੀ ਇਕ ਪਿੰਡ ’ਚ ਜੱਸੀ ਦਾ ਕਤਲ ਕਰਵਾ ਦਿਤਾ ਸੀ।  ਅੱਜ ਇਸ ਕਤਲ ਦੇ 14 ਸਾਲਾਂ ਬਾਦ ਕੈਨੇਡਾ ਦੀ ਬੀ ਸੀ ਅਦਾਲਤ ਵਲੋਂ ਜੱਸੀ ਦੀ ਮਾਂ ਤੇ ਮਾਮੇ ਨੂੰ ਡਿਪੋਰਟ ਕਰਨ ਦੇ ਹੁਕਮ ਦੇ ਦਿਤੇ ਗਏ ਹਨ।

Send this to a friend