ਵਾਰਾਨਸੀ, 10 ਮਈ (ਪੀ.ਟੀ. ਬਿਊਰੋ)-ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਇਥੇ ਕਾਂਗਰਸ ਦੇ ਰੋਡ ਸ਼ੋਅ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਆਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਉੱਪਰ ਤਿੱਖਾ ਹਮਲਾ ਬੋਲਦਿਆਂ ਆਖਿਆ ਹੈ ਕਿ ਉਹ ਔਰਤਾਂ ਮਗਰ ਪੁਲਿਸ ਭੇਜਣ ਤੋਂ ਬਾਜ਼ ਆਉਣ। ਵਿਅੰਗਮਈ ਲਹਿਜੇ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਨੂੰ ਵਾਰਾਨਸੀ ਵਿੱਚ ਲਗਾਏ ਗਏ ਉਹ ਸਾਰੇ ਪੋਸਟਰ ਬਦਲ ਦੇਣੇ ਚਾਹਿਦੇ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਮਾਣ-ਸਤਿਕਾਰ ਦੇਣ ਦਾ ਵਾਧਾ ਦਿੱਤਾ ਗਿਆ ਹੈ। ਇਸ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਅਜੇ ਰਾਏ ਮੋਦੀ ਅਤੇ ਕੇਜ਼ਰੀਵਾਲ ਦਾ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਇਹ ਕਹਿ ਕੇ ਲੋਕਾਂ ਦਾ ਤੋਹਿਨ ਕਰ ਰਹੇ ਹਨ ਕਿ
ਪਿਛਲੇ 60 ਸਾਲਾਂ ਵਿੱਚ ਮੁਲਕ ਨੇ ਕੁੱਝ ਵੀ ਪ੍ਰਾਪਤੀ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਨੇ 45000 ਏਕੜ ਖੇਤੀ ਯੋਗ ਭੂਮੀ ਸੰਤਕਾਰਾਂ ਨੂੰ 1 ਰੁ. ਵਰਗ ਮੀਟਰ ਦੇ ਹਿਸਾਬ ਨਾਲ ਵੱਡ ਦਿੱਤੀ। ਇਕਲੇ ਅਡਾਨੀ ਗਰੁੱਪ ਨੂੰ 40000 ਕਰੋੜ ਦੀ ਜ਼ਮੀਨ ਮੁੱਫਤ ਦਿੱਤੀ ਗਈ।