ਪੰਜ ਨਸ਼ਾ ਤਸਕਰਾ ਅਤੇ 3 ਸ਼ੱਕੀ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ
ਸ੍ਰੀ ਗੋਇੰਦਵਾਲ ਸਾਹਿਬ, 1 ਅਗਸਤ (ਰਣਜੀਤ ਦਿਓਲ)- ਜ਼ਿਲ੍ਹਾ ਤਰਨਤਾਰਨ ਦੇ ਨਵ ਨਿਯੁਕਤ ਐੱਸ ਐੱਸ ਪੀ ਧਰੂਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਨਿੰਮ ਵਾਲੀ ਘਾਟੀ ਤੋਂ ਨਸ਼ੇ ਦੇ ਵਪਾਰ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਧਰੂਵ ਦਹੀਆ ਵੱਲੋਂ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਸਨ ਜਿਸ ਤੇ ਬੀਤੇ ਦਿਨ ਕਾਰਵਾਈ ਕਰਦਿਆਂ ਐਸ ਪੀ ਹੈੱਡਕੁਆਟਰ ਮੈਡਮ ਅਮਨਦੀਪ ਕੌਰ ਡੀਐਸਪੀ ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਢਿੱਲੋਂ ਅਤੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਸੀ ਜਿਸ ਦੌਰਾਨ ਪੰਜ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਮਿਲਣ ਦੀ ਪੁੱਛਟੀ ਕਰਦਿਆਂ ਐਸ ਐਚ ਓ ਬਲਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 5 ਨਸ਼ਾ ਤਸਕਰਾਂ ਤੇ 3 ਸ਼ੱਕੀ ਵਿਅਕਤੀਆਂ ਜਿਨਾ ਇਕ ਔਰਤ ਸ਼ਾਮਲ ਹੈ ਖਿਲਾਫ ਵੱਖ ਵੱਖ ਧਾਰਾਵਾਂ ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਸ੍ਰ ਬਾਜਵਾ ਨੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਸੁਰਜੀਤ ਸਿੰਘ ਕੋਲੋਂ 20 ਕਿਲੋ ਲਾਹਣ,ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸੋਹਣ ਸਿੰਘ ਕੋਲੋਂ 4 ਗ੍ਰਾਮ ਹੈਰੋਇਨ, ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਕੋਲੋਂ 5 ਗ੍ਰਾਮ ਹੈਰੋਇਨ, ਜਰਮਨਜੀਤ ਸਿੰਘ ਪੁੱਤਰ ਪ੍ਰਭਜੀਤ ਸਿੰਘ ਕੋਲੋਂ 5 ਗ੍ਰਾਮ ਹੈਰੋਇਨ,ਸੁਰਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਕੋਲੋਂ 35 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀ ਤੇ ਇਹ ਸਾਰੇ ਨਿੰਮ ਵਾਲੀ ਘਾਟੀ ਦੇ ਆਸ ਪਾਸ ਦੇ ਵਾਸੀ ਹਨ ਜਿਨ੍ਹਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਤੋਂ ਇਲਾਵਾ ਸੁਰਜੀਤ ਕੌਰ ਪਤਨੀ ਦਿਲਬਾਗ ਸਿੰਘ,ਸੁਖਦੇਵ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਜਰਪੁਰਾ ਅਤੇ ਰਾਮ ਸਿੰਘ ਉਰਫ ਰਾਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਮੁਹੱਲਾ ਅਕਬਰਪੁਰਾ,ਗੋਇੰਦਵਾਲ ਸਾਹਿਬ ਖਿਲਾਫ 110 (7) ਦੀ ਕਾਰਵਾਈ ਕਰਕੇ ਮਾਣਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ । ਐਸ ਐਚ ਓ ਬਾਜਵਾ ਨੇ ਕਿਹਾ ਨਸ਼ੇ ਦਾ ਕੋਈ ਵੀ ਤਸਕਰ ਬਖਸ਼ਿਆ ਨਹੀ ਜਾਵੇਗਾ । ਉਹਨਾਂ ਇਸ ਮੌਕੇ ਆਮ ਜਨਤਾ ਨੂੰ ਪ੍ਰੈਸ ਜਰੀਏ ਅਪੀਲ ਕਰਦਿਆ ਕਿਹਾ ਕਿ ਜੇਕਰ ਅਜੇ ਵੀ ਕੋਈ ਨਸ਼ਾ ਵੇਚਣ ਦਾ ਕੰਮ ਕਰੇ ਤਾ ਉਹ ਤੁਰੰਤ ਮਾਮਲਾ ਮੇਰੇ ਧਿਆਨ ਚ ਲਿਆਉਣ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।