ਚੰਡੀਗੜ, 1 ਅਗਸਤ (ਨਾਗਪਾਲ)- ਹਰਿਆਣਾ ਸਰਕਾਰ ਨੇ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਨੂੰ ਪੈਨਸ਼ਨ ਪੇਮੇਂਟ ਆਡਰ (ਪੀਪੀਓ) ਨੂੰ ਈ-ਪੀਪੀਓ ਵੱਜੋਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਪ੍ਰਕ੍ਰਿਆ ਨੂੰ ਸ਼ੁਰੂ ਕਰਨ ਵਿਚ ਰਾਜ ਸਰਕਾਰ ਦੇ ਤਿੰਨ ਖ਼ਜਾਨਾ ਦਫਤਰਾਂ ਵਿਚ ਪਾਇਲਟ ਆਧਾਰ ‘ਤੇ ਅੱਜ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਖ਼ਜਾਨਾ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਈ-ਪੀਪੀਓ ਪਰਿਯੋਜਨਾ ਨੂੰ ਚੰਡੀਗੜ ਦੇ ਖ਼ਜਾਨਾ ਦਫਤਰ, ਪੰਚਕੂਲਾ ਦੇ ਖ਼ਜਾਨਾਂ ਦਫਤਰ ਅਤੇ ਕਰਨਾਲ ਦੇ ਖ਼ਜਾਨਾ ਦਫਤਰ ਵਿਚ ਪਾਇਲਟ ਆਧਾਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਪੈਸ਼ਨ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਲੋਂੜ ਹੈ ਅਤੇ ਇਸ ਲਈ ਪ੍ਰਧਾਨ ਅਕਾਊਂਟੇਟ ਜਰਨਲ, ਹਰਿਆਣਾ ਚੰਡੀਗੜ ਵੱਲੋਂ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਦੇ ਪੈਨਸ਼ਨ ਪੇਮੈਂਟ ਆਡਰ (ਪੀਪੀਓ) ਨੂੰ ਈ-ਪੀਪੀਓ ਵੱਜੋਂ ਜਾਰੀ ਕਰਨ ਦਾ ਪ੍ਰਸਤਾਵ ਦਿੱਤਾ ਹੈ।