ਲੁਧਿਆਣਾ, 29 ਜੁਲਾਈ (ਜਸਪਾਲ ਅਰੋੜਾ)- ਥਾਣਾ 2 ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ਚ ਵੱਖ ਵੱਖ ਜਗ੍ਹਾ ਤੇ ਨਾਕੇਬੰਦੀ ਦੌਰਾਨ ਔਰਤ ਸਮੇਤ 5 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਸਵਾ ਕਿਲੋ ਗਾਂਜਾ 142 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ ਜਦ ਕਿ ਦੋਸ਼ੀਆਂ ਦੇ ਬਾਕੀ ਸਾਥੀ ਭੱਜਣ ਚ ਕਾਮਯਾਬ ਹੋ ਗਏ। ਏ ਸੀ ਪੀ ਸੇੰਟ੍ਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪਹਿਲੇ ਮਾਮਲੇ ਚ ਫੀਲਡ ਗੰਜ ਸ਼ਰਾਬ ਦੇ ਠੇਕੇ ਕੋਲ ਨਾਕੇਬੰਦੀ ਦੌਰਾਨ ਇਕ ਤਸਕਰ ਨੂੰ 10 ਗ੍ਰਾਮ ਹੈਰੋਇਨ ਤੇ 51 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ ਦੋਸ਼ੀ ਦੀ ਪਹਿਚਾਣ ਫੀਲਡ ਗੰਜ ਨਿਵਾਸੀ ਸ਼ੀਤਲ ਉਰਫ ਲਵਲੀ ਵਜੋਂ ਹੋਈ। ਦੂਸਰੇ ਮਾਮਲੇ ਚ ਓਹਨਾ ਦੀ ਪੁਲਸ ਪਾਰਟੀ ਨੇ ਪ੍ਰੇਮ ਨਗਰ ਇਲਾਕੇ ਚ ਨਾਕੇਬੰਦੀ ਦੌਰਾਨ ਔਰਤ ਸਮੇਤ 3 ਤਸਕਰਾ ਨੂੰ ਗਿਰਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਸਵਾ ਕਿਲੋ ਗਾਂਜਾ ਬਰਾਮਦ ਕੀਤਾ ਹੈ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪ੍ਰੇਮ ਨਗਰ ਨਿਵਾਸੀ ਸੰਜੂ , ਵਿਜੈ ਨਗਰ ਨਿਵਾਸੀ ਮੋਨੂੰ , ਅਤੇ ਪ੍ਰੇਮ ਨਗਰ ਨਿਵਾਸੀ ਸੁਮਨ ਵਜੋਂ ਹੋਈ ਜਦ ਕਿ ਦੋਸ਼ੀਆਂ ਦੇ ਬਾਕੀ ਸਾਥੀ ਵਡਾ ਸਾਗਾ , ਵਿਜੈ ਲਾਂਬੜਾ ,ਸੁਰਿਆ , ਬਿਮਲਾ , ਦੀਪਕ , ਪ੍ਰਕਾਸੀ , ਮੰਤਾਰੀ , ਸੂਰਜ , ਰਾਮ ਕੁਮਾਰ , ਵਿਜੈ , ਕ੍ਰਿਸ਼ਨ ਲਾਲ , ਭਾਨੀ ਅਤੇ ਅਨੂਪ ਭੱਜਣ ਚ ਕਾਮਯਾਬ ਹੋ ਗਏ।