April 23, 2026 3:00 pm

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਨੇ ਦਿੱਤਾ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 29 ਜੁਲਾਈ (ਦਵਿੰਦਰਪਾਲ ਸਿੰਘ /ਅੰਕੁਸ਼)- ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੋਗਰਾਮ ਅਨੁਸਾਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮਹੇਸ਼ ਕੁਮਾਰ ਝੱਜ ਅਤੇ ਮੱਖਣ ਕਾਲ਼ਸ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਸੰਬੰਧੀ ਕੇਵਲ ਕ੍ਰਿਸ਼ਨ ਕੋਟਲਾ ਨੇ ਦਸਿਆ ਕਿ ਸਰਕਾਰ ਵੱਲੋਂ ਜਲ ਸਪਲਾਈ ਸਕੀਮਾਂ ਪੰਚਾਇਤਾਂ ਨੂੰ ਦੇਣ ਦੇ ਨਾਂ ਹੇਠ ਨਿੱਜੀ ਕਰਨ ਕਰ ਰਹੀ ਹੈ ਜਿਸ ਨਾਲ ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਕਈ ਗੁਣਾ ਮਹਿੰਗਾ ਮਿਲੇਗਾ ਉੱਥੇ ਸਕੀਮਾਂ ਤੇ ਕੰਮ ਕਰਦੇ ਕਾਮਿਆਂ ਦਾ ਰੂਜਗਾਰ ਵੀ ਖ਼ਤਰੇ ਵਿੱਚ ਪੇ ਜਾਵੇਗਾ, ਸਰਕਾਰ ਵੱਲੋਂ ਵਾਇਦਾ ਤਾਂ ਘਰ ਘਰ ਨੌਕਰੀ ਦਾ ਕੀਤਾ ਸੀ ਪਰ ਹੁਣ ਨਿਗੂਣਾ ਰੂਜਗਾਰ ਵੀ ਖੋਹਣ ਵੱਲ ਵੱਧ ਰਹੀ ਹੈ।ਇਕ ਮੋਕੇ ਜਸਵੀਰ ਜਿਦਵੜੀ, ਕਪਿਲ ਮਹਿੰਦਲੀ, ਹਰਜਾਪ ਸਿੰਘ, ਬਲਵੰਤ ਬਿਟਾ, ਜਰਨੈਲ ਸਿੰਘ, ਰਕੇਸ ਕੁਮਾਰ, ਹਰਮੇਲ ਚੰਦ, ਰਘਬੀਰ ਸਿੰਘ ਆਦਿ ਆਗੂਆ ਨੇ ਮੰਗ ਕੀਤੀ ਕਿ ਕੰਟਰੈਕਟ ਕਾਮਿਆਂ ਨੂੰ ਪੱਕਾ ਕਰੇ, ਸਰਕਾਰ ਖਾਲ਼ੀ ਪੋਸਟਾਂ ਤੇ ਭਰਤੀ ਕਰੇ, ਗ਼ਰੀਬਾਂ ਦੀਆਂ ਨੋਕਰਿਆ ਖੋਹਣੀਆਂ ਬੰਦ ਕਰੇ, ਮੁਲਾਜ਼ਮਾਂ ਦਾ ਡੀ ਏ ਰਲੀਜ਼ ਕਰੇ, ਪੇ ਕਮੀਸਨ ਲਾਗੂ ਕਰੇ।ਧਰਨੇ ਉਪਰੰਤ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸੇਨੀਟੇਸਨ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

Send this to a friend