May 31, 2026 9:53 pm

ਭਾਰਤ ਅਤੇ ਸਮਾਜ ਨੂੰ ਬਦਲਣ ਵਾਲੀਆਂ ਧਿਰਾਂ

ਪੰਜਾਬ ਟਾਇਮਜ਼ ਵਿਸ਼ੇਸ਼

image ਅੱਜ 16ਵੀਂ ਲੋਕਸਭਾ ਦੀਆਂ 43 ਸੀਟਾਂ ਤੇ’ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਪੋਲਿੰਗ ਹੋਈ। ਜਿਸ ਵਿੱਚ ਅੱਗੇ ਨਾਲੋਂ ਬਦਲਾਵ ਵਾਲਿਆਂ ਅਤੇ ਸਮਾਜ ਨੂੰ ਕੋਈ ਨਵਾਂ ਸੰਦੇਸ਼ ਦੇਣ ਵਾਲੇ ਪੱਖ ਦੇਖਣ ਨੂੰ ਮਿਲੇ। ਜਿਸ ਵਿੱਚ ਇੱਕ ਪੱਖ ਤਾਂ ਇਹ ਵੀ ਸੀ ਕਿ ਤਕਰੀਬਨ 12 ਕਰੋੜ ਨਵੇਂ ਮਤਦਾਤਾ ਪਿੱਛਲੇ ਮੁਕਾਬਲੇ ਨਾਲ ਹੋਰ ਜੂੜੇ। ਜਿਹਨਾਂ ਵਿੱਚ ਤਕਰੀਬਨ ਇੱਕ ਹੀ ਸੋਚ ਸੀ ਕਿ ਅਸੀਂ ਵੀ ਅੱਜ ਰਾਜਨੀਤੀ ਦੇ ਹਿੱਸੇਦਾਰ ਬਣ ਰਹੇ ਹਾਂ। ਕੁੱਝ ਹੋਰ ਵੀ ਗੱਲਾਂ ਨਵੀਆਂ ਵੇਖੀਆਂ ਗਈਆਂ। ਇਸ ਤੋਂ ਵੱਖ ਜਿਹੜਾ ਕਿ ਪਹਿਲੇ ਨਾਂ ਵੋਟ ਪਾ ਕੇ ਇੱਕ ਦੂਸਰੇ ਨੂੰ ਉਤਸਾਹਿਤ ਕਰਦੇ ਸੀ ਕਿ ਸਾਰਿਆਂ ਪਾਰਟੀਆਂ ਦੇ ਰਾਜਨੇਤਾ ਚੋਰ ਹਨ ਅਤੇ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਚਾਹੀਦੀ। ਪਰ ਹੁਣ 2 ਸਾਲ ਤੋਂ ਇਕ ਨਵੀਂ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਕਹਿ ਜਾਂਦੀ ਹੈ, ਨੂੰ ਵੇਖ ਭਾਰੀ ਗਿਣਤੀ ਵਿੱਚ ਨਵੇਂ ਮਤਦਾਤਾ ਜੂੜੇ। ਆਮ ਆਦਮੀ ਪਾਰਟੀ ਦੇ ਕੰਮ ਨੂੰ ਵੇਖ ਨੌਜਵਾਨ ਇੰਨੇ ਉਤਸਾਹਿਤ ਹੋਏ ਕਿ ਉਹ ਰਾਜਨੀਤੀ ਵਿੱਚ ਆਪਣਾ ਰੂਝਾਣ ਵਿਖਾਉਣ ਲਈ ਅੱਗੇ ਆਏ ਤੇ ਉਹਨਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਵੀ ਆਈ। ਜਿਹੜੀ ਕਿ ਪਹਿਲਾਂ ਰਾਜਨੀਤਿਕ ਕੁਰੀਤਿਆਂ ਸਦਕਾ ਉਹਨਾਂ ਦੇ ਦਿਲ, ਦਿਮਾਗ ਅਤੇ ਸੋਚ ਵਿੱਚੋਂ ਗਵਾਚ ਗਈ ਸੀ।

ਜਿਹੜਾ ਕਿ ਦੇਸ਼ ਅਤੇ ਸਮਾਜ ਲਈ ਮੇਰੇ ਮੁਤਾਬਿਕ ਬਹੁਤ ਹੀ ਲਾਹੇਮੰਦ ਹੋਵੇਗੀ। ਅੱਜ ਦੇ ਨੌਜਵਾਨ ਨੇ ਜਿੰਨੀਆਂ ਵੀ ਵੋਟਾਂ ਪਾਇਆਂ, ਉਹਨਾਂ ਨੇ ਇੱਕ ਦੂਜੇ ਨਾਲ ਟਵਿੱਟ ਕਰਕੇ, ਵੱਟਸਐਪ ਅਤੇ ਫੇਸਬੂਕ ਉੱਤੇ ਆਪਣੇ ਵੋਟ ਦੇ ਨਿਸ਼ਾਨ ਦਾ ਆਦਾਨ-ਪ੍ਰਦਾਨ ਕੀਤਾ।
ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜਿਹੜਾ ਕਿ ਪਹਿਲਾ ਇਸ ਤਰ੍ਹਾਂ ਦਾ ਉਤਸਾਹ ਵੇਖਣ ਨੂੰ ਨਹੀਂ ਮਿਲਦਾ ਸੀ। ਇਸ ਤੋਂ ਪਹਿਲਾ ਵੋਟ ਪਾਉਣ ਜਾਂ ਨਾ ਪਾਉਣ ਨੂੰ ਬਹੁਤ ਜਿਆਦਾ ਮਹਤੱਤਾ ਵੀ ਨਹੀਂ ਸੀ ਦਿੱਤੀ ਜਾਂਦੀ।
ਇਸ ਵਾਰ ਮੁੱਖ ਚੌਣ ਅਫ਼ਸਰ, ਲੋਕਲ ਨੁਮਾਇੰਦਿਆਂ ਅਤੇ ਸਮਾਜ ਪ੍ਰਤਿ ਕੰਮ ਕਰਦੀ ਸੰਸਥਾਵਾਂ ਦੇ ਮਿਹਨਤ ਸਦਕਾ ਸਾਰੇ ਦੇਸ਼ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਹਰ ਇਨਸਾਨ ਦੇ ਦਿਲ ਵਿੱਚ ਵੋਟ ਪਾਉਣ ਦੀ ਚਾਹਤ ਹੈ ਅਤੇ ਉਹ ਆਪਣੀ ਵੋਟ ਦੀ ਕੀਮਤ ਨੂੰ ਸਮਝਣ ਵੀ ਲਗ ਪਿਆ ਹੈ।
ਇਸ ਸੋਚ ਨੂੰ ਲੈ ਕੇ ਲੋਕ ਦੇਸ਼ ਦੀ ਰਾਜਨੀਤੀ ਦੇ ਵਿੱਚ ਆਪਣੇ ਮੁਤਾਬਿਕ ਬਦਲਾਵ ਚਾਹੁੰਦੇ ਹਨ। ਜਿਹੜਾ ਕਿ ਪਹਿਲਾ ਨਹੀ ਸੀ ਦੇਖਣ ਨੂੰ ਮਿਲਦਾ ਸੀ। ਕੁੱਝ ਸ਼ਹਿਰਾਂ ਵਿੱਚ ਦੇਖਿਆ ਗਿਆ ਹੈ ਕਿ ਐਨ.ਜੀ.ਓ ਦੇ ਮੁਲਾਜਮਾਂ ਨੇ ਬਜ਼ੂਰਗਾਂ ਨੂੰ ਆਪਣੇ ਸਕੂਟਰਾਂ, ਮੋਟਰ ਸਾਇਕਲਾਂ ਤੇ ਬਿੱਠਾ ਕੇ ਪੋਲਿੰਗ ਬੂੱਥਾਂ ਤੇ ਪਹੁੰਚਾਇਆਂ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ। 
ਇਹ ਪ੍ਰਤਿਕ੍ਰਿਆ ਸਮਾਜ ਦੇ ਲਈ ਬਹੁਤ ਚੰਗੀ ਸ਼ੁਰੂਆਤ ਹੈ। ਇਹ 2 ਸਾਲ ਤੋਂ ਬਣੀ ਆਮ ਆਦਮੀ ਪਾਰਟੀ ਦੇ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸਾਥੀਆਂ ਦੇ ਸਦਕਾ ਇਹ ਸਮਾਜ ਦੇ ਵਿੱਚ ਇੱਕ ਨਵੀਂ ਅਤੇ ਚੰਗੀ ਸੋਚ ਦੇ ਨਾਲ ਸਾਹਮਣੇ ਆਈ ਹੈ।
ਅਰਵਿੰਦ ਕੇਜਰੀਵਾਲ ਨੇ ਕੁੱਝ ਦੇਰ ਪਹਿਲਾ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਤੋ ਬਾਅਦ ਗੰਦੀ ਰਾਜਨੀਤੀ ਦੀਆ ਚਾਲਾਂ ਨੂੰ ਸਮਝਦੇ ਹੋਏ ਮੁੱਖ ਮੰਤਰੀ ਦੀ ਗੱਦੀ ਛੱਡ ਕੇ ਲੋਕਸਭਾ ਦੀ 440 ਸੀਟਾਂ ਉੱਤੇ ਆਪਣੇ ਉਮੀਦਵਾਰ ਖੱੜੇ ਕੀਤੇ। ਨਵੀਂ ਤਰ੍ਹਾਂ ਦੀ ਰਾਜਨੀਤੀ ਕੀਤੀ ਅਤੇ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜ੍ਹਿਆ। ਉਹਨਾਂ ਨੇ ਬਹੁਤ ਹੀ ਘੱਟ ਪੈਸੇ ਨਾਲ ਚੌਣ ਲੜ ਕੇ ਆਮ ਆਦਮੀ ਨੂੰ ਐਮ.ਐਲ.ਏ ਤੇ ਮਨਿਸਟਰ ਤੱਕ ਬਣਾਇਆ।
ਉਹਨਾਂ ਨੇ ਹਰ ਇਨਸਾਨ ਦੇ ਵਿੱਚ ਇਹ ਉਤਸਾਹ ਅਤੇ ਭਰੋਸਾ ਭਰਿਆ ਕਿ ਹਰ ਆਮ ਆਦਮੀ ਸਰਕਾਰ ਦਾ ਹਿੱਸਾ ਹੈ ਅਤੇ ਸਰਕਾਰ ਉਹਨਾਂ ਦੀ ਆਪਣੀ ਹੀ ਹੈ। ਉਹਨਾਂ ਨੇ ਹਰ ਆਮ ਆਦਮੀ ਵਿੱਚ ਇਨ੍ਹੀ ਸ਼ਕਤੀ ਭਰ ਦਿੱਤੀ ਕਿ ਹਰ ਇਨਸਾਨ ਆਪਣਾ ਧਰਮ ਅਤੇ ਫ਼ਰਜ਼ ਸਮਝ ਦੇ ਦੇਸ਼ ਨੂੰ ਚੰਗੀ ਦਿਸ਼ਾ ਦੇਣ ਵਾਲੇ ਪਾਸੇ ਤੁਰ ਪਿਆ ਸੀ।
ਉਹਨਾਂ ਦੀ ਰਾਜਨੀਤੀ ਵਿੱਚ ਆਰ.ਟੀ.ਆਈ, ਨੇਤਾਵਾਂ ਦੀ ਦੇਸ਼ ਪ੍ਰਤਿ ਜਿੰਮੇਵਾਰੀ, ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨਾ ਅਤੇ ਇਸ ਹੀ ਤਰ੍ਹਾਂ ਦੇਸ਼ ਦੀ ਜ਼ਮੀਨ, ਰਾਜਨੇਤਾ ਦਾ ਕੁੱਝ ਹੀ ਦਿਨਾਂ ਵਿੱਚ ਕਰੋੜਪਤੀ ਬਣ ਜਾਣਾ ਅਤੇ ਫਿਰ ਪੈਸੇ ਤੋ ਸੱਤਾ ਤੇ ਸੱਤਾ ਤੋ ਪੈਸਾ ਬਣਾਉਣਾ ਆਦਿ ਮੁੱਦੇ ਸ਼ਾਮਿਲ ਸੀ। ਸ੍ਰੀ ਕੇਜਰੀਵਾਲ ਨੇ ਇਹਨਾਂ ਸਾਰਿਆਂ ਪ੍ਰਸ਼ਨ ਤੇ ਨਿਸ਼ਾਨ ਲਗਾਉਂਦੇ ਹੋਏ, ਸਾਰੇ ਭ੍ਰਿਸ਼ਟ ਲੋਕਾਂ ਨੂੰ ਕੱਟਘਰੇ ਵਿੱਚ ਲੜੀਵਾਰ ਖੱੜੇ ਕੀਤਾ ਹੋਇਆ ਹੈ। ਦੇਸ਼ ਅਤੇ ਸਮਾਜ ਵਿੱਚ ਗੰਦੇ ਰਾਜਨੇਤਾਵਾਂ ਅਤੇ ਜਿਨ੍ਹੇ ਵੀ ਗੁਨਹਗਾਰ ਹਨ ਉਹਨਾਂ ਨੂੰ ਨੰਗਾ ਕੀਤਾ ਹੈ ਅਤੇ ਕਈ ਅਜਿਹੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਹੈ। ਜੋ ਕਿ ਪਹਿਲਾ ਕਦੇ ਵੀ ਨਹੀ ਸੀ ਹੋਈ।
ਅਰਵਿੰਦ ਕੇਜਰੀਵਾਲ ਜਦੋ ਦਿੱਲੀ ਦੇ ਮੁੱਖ ਮੰਤਰੀ ਸੀ। ਉਸ ਵੇਲੇ ਦਿੱਲੀ ਵਿੱਚ 50 ਪ੍ਰਤਿਸ਼ਤ ਤੱਕ ਭ੍ਰਿਸ਼ਟਾਚਾਰ ਘੱਟ ਗਿਆ ਸੀ ਜਿਹੜਾ ਕਿ ਹੁਣ ਫਿਰ ਪਹਿਲਾ ਦੀ ਤਰ੍ਹਾਂ ਚਰਨ ਸੀਮਾਂ ਤੇ ਪਹੁੰਚ ਗਿਆ ਹੈ। ਮੇਰਾ ਕਹਿਣਾ ਹੈ ਕਿ ਨੌਜਵਾਨ ਰਾਜਨੇਤਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਸੂਬੇ ਵਿੱਚ ਇੱਕ ਕੇਜਰੀਵਾਲ ਵਰਗਾ ਨੇਤਾ ਬਹੁਤ ਜ਼ਰੂਰੀ ਹੈ। ਜਿਸ ਨਾਲ ਹੋ ਸਕਦਾ ਹੈ ਕਿ ਜਿਹੜੀ ਸਾਡੀ ਰਾਜਨੀਤੀ ਅਜ ਘੂੱਪ ਨੇਰੇ ਵਿੱਚ ਹੈ, ਸੁੱਧਾਰ ਵਾਲੇ ਪਾਸੇ ’ਤੇ’ ਤੁਰ ਪਵੇ।

Send this to a friend