May 31, 2026 9:54 pm

ਸਵਿਟਜ਼ਰਲੈਂਡ ਵਲੋਂ ਕਾਲੇ ਧਨ ਦੇ ਖਾਤਿਆਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ

ਨਵੀਂ ਦਿੱਲੀ, 8 ਮਈ (ਪੀ.ਟੀ.)- ਭਾਰਤੀਆਂ ਵਲੋਂ ਸਵਿਸ ਬੈਂਕਾਂ ’ਚ ਰੱਖੇ ਕਥਿਤ ਗੈਰਕਾਨੂੰਨੀ ਪੈਸਿਆਂ ਬਾਰੇ ਜਾਣਕਾਰੀ ਦੇਣ ਲਈ ਭਾਰਤ ਵਲੋਂ ਦਬਾਅ ਵਧਾਏ ਜਾਣ ਪਿੱਛੋਂ ਸਵਿਟਜ਼ਰਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਾਰਤ ਦੀਆਂ ਉਨ੍ਹਾਂ ਬੇਨਤੀਆਂ ’ਤੇ ਹਾਂਪੱਖੀ ਹੁੰਗਾਰਾ ਨਹੀਂ ਭਰ ਸਕਦਾ ਜਿਹੜੀਆਂ ਦੋਪੱਖੀ ਕਰ ਸੰਧੀ ਦੇ ਘੇਰੇ ਤੋਂ ਬਾਹਰ ਹੈ। ਇਸ ਗੱਲ ਨੂੰ ਦੁਹਰਾਉਂਦਿਆਂ ਕਿ ਉਹ ਟੈਕਸ ਚੋਰੀ ਨਾਲ ਲੜਨ ਪ੍ਰਤੀ ਵਚਨਬੱਧ ਹੈ, ਸਵਿਟਜ਼ਰਲੈਂਡ ਨੇ ਇਹ ਵੀ ਕਿਹਾ ਕਿ ਦੋਵਾਂ ਰਾਸ਼ਟਰਾਂ ਨੂੰ ਆਪਣੀਆਂ ਕੌਮੀ ਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

Send this to a friend