May 31, 2026 9:54 pm

ਆਈ. ਜੀ. ਏਅਰਪੋਰਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ

image ਅੰਮ੍ਰਿਤਸਰ, 8 ਮਈ (ਪੀ.ਟੀ.)- ਸ੍ਰੀ ਆਰ.ਆਰ.ਸਹਾਏ ਆਈ.ਜੀ. ਏਅਰਪੋਰਟ ਨਵੀਂ ਦਿੱਲੀ ਅਤੇ ਸ੍ਰੀ ਆਰ.ਕੇ. ਸ਼ਰਮਾ ਕਮਾਂਡੈਂਟ ਸੀ.ਆਈ.ਐਸ.ਐਫ. ਅੰਮ੍ਰਿਤਸਰ ਏਅਰਪੋਰਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੂਚਨਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਅਤੇ ਚਹੁੰ-ਵਰਨਾ ਲਈ ਸਾਂਝਾ ਅਸਥਾਨ ਹੈ। ਉਨ੍ਹਾਂ ਕਿਹਾ ਕਿ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸ੍ਰੀ ਆਰ.ਆਰ. ਸਹਾਏ ਅਤੇ ਸ੍ਰੀ ਆਰ.ਕੇ. ਸ਼ਰਮਾ ਨੂੰ ਸ.ਦਿਲਜੀਤ ਸਿੰਘ ਬੇਦੀ

ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਨ-ਸਨਮਾਨ ਬਦਲੇ ਉਨ੍ਹਾਂ ਧੰਨਵਾਦ ਕੀਤਾ। ਇਸ ਮੌਕੇ ਵਧੀਕ ਸੂਚਨਾ ਅਧਿਕਾਰੀ ਸ.ਸੁਖਬੀਰ ਸਿੰਘ, ਸਹਾਇਕ ਸੂਚਨਾ ਅਧਿਕਾਰੀ ਸ.ਸਰਬਜੀਤ ਸਿੰਘ ਆਦਿ ਮੌਜੂਦ ਸਨ।

Send this to a friend