ਮਾਨਸਾ, 8 ਮਈ (ਜੀਵਨ ਭੈਣੀ ਬਾਘਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਸ਼੍ਰੀ ਗੋਰਾ ਸਿੰਘ ਭੇੈਣੀ ਬਾਘਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਦਰਬਾਰਾ ਸਿੰਘ ਕਿਸ਼ਨਗੜ੍ਹ ਅਤੇ ਜਿਲ੍ਹਾ ਵਿੱਤ ਸਕੱਤਰ ਸ਼੍ਰੀ ਰਾਮਫਲ ਸਿੰਘ ਚੱਕ ਅਲੀਸ਼ੇਰ ਵਲਂੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਗਵਾਈ 10 ਜੂਨ ਦੀ ਬਜਾਏ 1 ਜੂਨ ਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜੋ ਝੋਨੇ ਦੀਆਂ ਕਿਸਮਾਂ ਹਨ ਜਿਵੇਂ ਕਿ ਪੂਸਾ 44 ਅਤੇ ਹੋਰ ਵਧੀਆ ਕਿਸਮਾਂ ਪੱਕਣ ਦੇ ਲਈ 120 ਦਿਨ ਲੈਂਦੀਆਂ ਹਨ ਅਤੇ ਅੱਗੇ ਜਾ ਕੇ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ ਅਤੇ ਨਾਲ ਹੀ ਝੋਨਾ ਲੇਟ ਲੱਗਣ ਕਾਰਣ ਕਿਸਾਨਾਂ ਨੂੰ ਮਜ਼ਬੂਰੀ ਵੱਸ ਕਾਫੀ ਮਹਿੰਗੇ ਮੁੱਲ ਤੇ ਲੇਬਰ ਲੈ ਕੇ ਝੋਨੇ ਦੀ ਲਗਵਾਈ ਕਰਵਾਉਣੀ ਪੈਂਦੀ ਹੈ। ਜੇਕਰ ਝੋਨੇ ਦੀ ਲਗਵਾਈ 1 ਜੂਨ ਤੋਂ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਪਾਣੀ ਦੀ ਦਿੱਕਤ ਅਤੇ ਨਾਲ ਹੀ ਬਿਜਲੀ ਦੀ ਦਿੱਕਤ ਵੀ ਦੂਰ ਹੋ ਜਾਵੇਗੀ।