May 26, 2026 10:34 am

ਇਸ਼ਰਤ ਜਹਾਂ ਮੁਠਭੇੜ ਮਾਮਲੇ ’ਚ ਸੀ.ਬੀ.ਆਈ. ਨੇ ਅਮਿਤ ਸ਼ਾਹ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ, 7 ਮਈ (ਪੀ.ਟੀ.)-ਨਰਿੰਦਰ ਮੋਦੀ ਦੇ ਸਭ ਤੋਂ ਕਰੀਬ ਮੰਨੇ ਜਾਂਦੇ ਅਤੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ਼ਰਤ ਜਹਾਂ ਮੁਠਭੇੜ ਮਾਮਲੇ ’ਚ ਕਲੀਨ ਚਿੱਟ ਮਿਲ ਗਈ ਹੈ। ਅਮਿਤ ਸ਼ਾਹ ਨੂੰ ਸੀ. ਬੀ. ਆਈ. ਨੇ ਕਲੀਨ ਚਿੱਟ ਦਿੱਤੀ ਹੈ। ਸੀ. ਬੀ. ਆਈ. ਨੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ ਹਨ। ਸੀ. ਬੀ. ਆਈ. ਨੇ ਇਸ ਮਾਮਲੇ ’ਚ ਸਪੈਸ਼ਲ ਕੋਰਟ ‘ਚ ਰਿਪੋਰਟ ਦਾਖਲ ਕਰ ਦਿੱਤੀ ਹੈ। ਇਹ ਮੁੱਠਭੇੜ ਗੁਜਰਾਤ ਦੇ ਅਹਿਮਦਾਬਾਦ ’ਚ ਹੋਈ ਸੀ, ਜਿਸ ਵਿਚ ਇਸ਼ਰਤ ਜਹਾਂ ਸਮੇਤ 4 ਲੋਕ ਮਾਰੇ ਗਏ ਸਨ।

Send this to a friend