May 30, 2026 5:59 am

ਇਜਾਜ਼ਤ ਦੇ ਬਾਵਜੂਦ ਕਾਸ਼ੀ ’ਚ ਮੋਦੀ ਦੇ ਸਾਰੇ ਪ੍ਰੋਗਰਾਮ ਰ¤ਦ

image ਨਵੀਂ ਦਿ¤ਲੀ, 8 ਮਈ (ਪੀ.ਟੀ.)- ਵਾਰਾਨਸੀ ’ਚ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਨੂੰ ਰੈਲੀ ਦੀ ਇਜਾਜ਼ਤ ਨਾ ਦੇਣ ਤੋਂ ਭਾਜਪਾ ਭੜਕ ਉ¤ਠੀ ਹੈ। ਇਸਨੂੰ ਲੈ ਕੇ ਭਾਜਪਾ ਨੇ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ, ਨਾਲ ਹੀ ਵਾਰਾਨਸੀ ਦੇ ਡੀਐਮ ਨੂੰ ਵੀ ਹਟਾਉਂਣ ਦੀ ਮੰਗ ਕੀਤੀ ਹੈ। ਹਾਲਾਂਕਿ ਮੋਦੀ ਨੂੰ ਬਨਾਰਸ ’ਚ ਗੰਗਾ ਆਰਤੀ ਦੀ ਇਜਾਜਤ ਮਿਲ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰ¤ਖਿਆ ਕਾਰਨਾਂ ਦੇ ਚ¤ਲਦੇ ਮੋਦੀ ਨੂੰ ਬੇਨਿਆਬਾਗ ’ਚ ਚੋਣ ਸਭਾ ਕਰਨ ਦੀ ਇਜਾਜ਼ਤ ਨਹੀਂ ਦਿ¤ਤੀ ਗਈ ਹੈ। ਭਾਜਪਾ ਦਾ ਇਲਜ਼ਾਮ ਹੈ ਕਿ ਵਾਰਾਨਸੀ ਦੇ ਰਿਟਰਨਿੰਗ ਅਫਸਰ ਭਾਜਪਾ ਦੇ ਨਾਲ ਭੇਦਭਾਵ ਕਰ ਰਿਹਾ ਹੈ ਤੇ ਉਸਨੂੰ ਹਟਾਇਆ ਜਾਵੇ। ਇਨ੍ਹਾਂ ਦਾ ਕਹਿਣਾ ਹੈ ਕਿ ਬੇਨਿਆਬਾਗ ’ਚ ਸਭਾ ਲਈ ਵੀ ਇਜਾਜਤ ਜਾਣ ਬ¤ਝ ਕੇ ਨਹੀਂ ਦਿ¤ਤੀ। ਕ¤ਲ੍ਹ ਪ੍ਰਸ਼ਾਸਨ

ਨੇ ਮੋਦੀ ਨੂੰ ਵਾਰਾਨਸੀ ’ਚ ਗੰਗਾ ਆਰਤੀ ਦੀ ਇਜਾਜ਼ਤ ਦੇ ਦਿ¤ਤੀ। ਇਸਤੋਂ ਇਲਾਵਾ ਹੋਟਲ ‘ਚ ਉਹ ਵਾਰਾਨਸੀ ਦੇ ਲੋਕਾਂ ਨਾਲ ਮੁਲਾਕਾਤ ਨੂੰ ਵੀ ਹਰੀ ਝੰਡੀ ਦਿ¤ਤੀ। ਵਾਰਾਨਸੀ ਦੇ ਡੀਐਮ ਤੇ ਰਿਟਰਨਿੰਗ ਅਫਸਰ ਪ੍ਰਾਂਜਲ ਯਾਦਵ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਗੰਗਾ ਆਰਤੀ ਦੀ ਇਜਾਜ਼ਤ ਦਿ¤ਤੀ ਗਈ। ਹੋਟਲ ‘ਚ ਕਾਨਫਰੰਸ ਦੀ ਵੀ ਇਜਾਜ਼ਤ ਹੈ, ਲੇਕਿਨ ਬੇਨਿਆਬਾਗ ’ਚ ਸੁਰ¤ਖਿਆ ਕਾਰਨਾਂ ਤੋਂ ਇਜਾਜ਼ਤ ਨਹੀਂ ਦਿ¤ਤੀ ਗਈ ਹੈ। ਇਸੇ ਨੂੰ ਲੈ ਕੇ ਭਾਜਪਾ ਭੜਕੀ ਹੋਈ ਹੈ।

Send this to a friend