May 31, 2026 6:42 pm

ਹਰਿਆਣਾ ਨੇ ਅਨੰਦ ਮੈਰਿਜ ਐਕਟ ਕੀਤਾ ਲਾਗੂ

ਚੰਡੀਗੜ੍ਹ, 7 ਮਈ (ਪੀ.ਟੀ.)-ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਅੱਜ ਸਿੱਖ ਭਾਈਚਾਰੇ ਨੂੰ ਤੋਹਫਾ ਦਿੰਦਿਆਂ ਸੂਬੇ ’ਚ ਅਨੰਦ ਮੈਰਿਜ ਐਕਟ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ ਤੇ ਹੁਣ ਸੂਬੇ ਚ ਇਹ ਐਕਟ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਐਕਟ ਦੇ ਸਾਰੇ ਨਿਯਮ ਅੱਜ ਤੋਂ ਹਰਿਆਣਾ ਚ ਲਾਗੂ ਹੋ ਗਏ ਹਨ। ਹੁੱਡਾ ਸਰਕਾਰ ਨੇ ਅੱਜ ਹਰਿਆਣਾ ’ਚ ਅਨੰਦ ਮੈਰਿਜ ਰਜਿਸਟਰੇਸ਼ਨ ਐਕਟ 2014 ਲਾਗੂ ਕਰ ਦਿਤਾ ਹੈ। ਇਸ ਐਕਟ ਦੇ ਲਾਗੂ ਹੋਣ ਦੇ ਨਾਲ ਹੀ ਹੁਣ ਹਰਿਆਣਾ ਚ ਸਿੱਖਾਂ ਦੇ ਵਿਆਹਾਂ ਦੀ ਰਜਿਸਟਰੇਸ਼ਨ ਹਿੰਦੂ ਮੈਰਿਜ ਐਕਟ ਅਧੀਨ ਨਾ ਹੋ ਕੇ ਸਿੱਖ ਮਰਿਜ ਐਕਟ ਅਧੀਨ ਹੋਵੇਗੀ।

Send this to a friend