May 31, 2026 7:50 pm

ਕਾਮਰੇਡਾਂ ਪੁਲਿਸ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ਼ ਥਾਣੇ ਅੰਦਰ ਮਾਰਿਆ ਧਰਨਾ

ਨਕੌਦਰ, 7 ਮਈ (ਰਜਨੀਸ਼)-ਸੂਬਾ ਸਰਕਾਰ ਦੇ ਹੱਕ ਵਿਚ ਵੋਟਾਂ ਪਾਉਣ ਤੋਂ ਇੰਨਕਾਰ ਕਰਨ ਤੇ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਧਮਕੀ ਦੇਣ ਅਤੇ ਦਵਿਤਾਂ ਨੂੰ ਜਾਤੀ ਸੂਚਕ ਸ਼ਬਦ ਕਹਿਣ ਤੇ ਪਾਵਰਕਾਮ ਸਬ-ਅਰਬਨ ਦੇ ਐਕਸੀਅਨ ਖਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ ਉੱਪਰ ਕੋਈ ਕਾਰਵਾਈ ਨਾ ਹੋਣ ਦਾ ਦੋਸ਼ ਲਗਾਕੇ ਲਾਲ ਹੋਏ ਕਾਮਰੇਡਾਂ ਨੇ ਅੱਜ ਸਦਰ ਤੋਂ ਸਿਟੀ ਥਾਣੇ ਅੱਗੇ ਧਰਨਾ ਮਾਰਕੇ ਸਰਕਾਰ ਤੇ ਪੁਲਿਸ ਵਧੀਕੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।ਸੀ.ਪੀ.ਐੱਮ. ਪੰਜਾਬ ਆਗੂ ਕਾਮਰੇਡ ਦਰਸ਼ਨ ਨਾਹਰ ਅਤੇ ਮਨੋਹਰ ਸਿੰਘ ਗਿੱਲ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਤੇ ਸਰਕਾਰ ਦੀਆਂ ਵਧੀਕੀਆਂ ਦੀ ਇੰਤਹਾਂ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਐਕਸੀਅਨ ਪਾਵਰਕਾਮ ਸੁਰਿੰਦਰਪਾਲ ਸਿੰਘ  ਦੀ ਅਗਵਾਈ ਵਿਚ ਪਿੰਡ ਸਿਆਣੀਵਾਲ

ਨੇ ਦਲਿਤਾਂ ਨੂੰ ਸਰਕਾਰ ਦੇ ਹੱਕ ਵਿਚ ਵੋਟਾਂ ਪਾਉਣ ਲਈ ਮਜ਼ਬੂਰ ਕੀਤਾ ਗਿਆ। ਦਲਿਤਾਂ ਵੱਲੋਂ ਅਜ਼ਿਹਾ ਕਰਨ ਤੋਂ ਸਾਫ ਇੰਨਕਾਰ ਕਰਨ ਤੇ ਐਕਸੀਅਨ ਨੇ ਦਲਿਤਾਂ ਦੇ ਬਿਜਲੀ ਦੇ ਕੁਨੈਕਸ਼ਨ ਕਟੱਣ ਦੀ ਧਮਕੀ ਦਿੱਤੀ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।
ਪਾਰਟੀ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਦੇ ਜਬਰ ਦੀ ਕਹਾਣੀ ਦੀ ਇਥੇ ਹੀ ਬਸ ਨਹੀਂ। ਪੁਲਿਸ ਨੇ ਪਾਵਰਕਾਮ ਅਧਿਕਾਰੀ ਦੀ ਮਿਲੀਭੁਗਤ ਨਾਲ ਦਲਿਤਾਂ ਤੇ ਦਬਾਅ ਬਨਾਉਣ ਲਈ ਪਿੰਡ ਦੇ ਇਕ ਮਜ਼ਦੂਰ ਰਾਜ ਕੁਮਾਰ ਉੱਪਰ ਝੂਠਾ ਕੇਸ ਦਰਜ ਕਰ ਦਿਤਾ। ਆਸੂਆਂ ਨੇ  ਕਿਹਾ ਕਿ ਇਸ ਤੋਂ ਪਹਿਲਾਂ ਹੀ ਪਿੰਡ ਦੇ ਦਲਿਤਾਂ ਨੇ ਐਕਸੀਅਨ ਵੱਲੋਂ ਵਧੀਕੀ ਕਰਦਿਆਂ ਜਾਤੀ ਸੂਚਕ ਸ਼ਬਦ ਬੋਲਣਾ ਤੇ ਡੀ.ਐੱਸ.ਪੀ. ਕੁਲਵਿੰਦਰ ਸਿੰਘ ਬੀਸਲਾ ਨੂੰ ਸ਼ਿਕਾਇਤ ਦਿੱਤੀ ਸੀ। ਪਰ ਪੁਲਿਸ ਨੇ ਦਿੱਤੀ ਹੋਈ ਸ਼ਿਕਾਇਤ ਤੇ ਕੋਈ ਢੁਕਵੀ ਕਾਰਵਾਈ ਨਹੀਂ ਕੀਤੀ।

Send this to a friend