May 27, 2026 11:01 pm

ਦਿੱਲੀ ’ਚ ਸੁਪਰੀਮ ਕੋਰਟ ਨੇ ਨਰਸਰੀ ’ਚ ਦਾਖਲੇ ਤੋਂ ਰੋਕ ਹਟਾਈ

ਨਵੀਂ ਦਿੱਲੀ, 7 ਮਈ (ਪੀ.ਟੀ.)- ਦਿੱਲੀ ’ਚ ਸੁਪਰੀਮ ਕੋਰਟ ਨੇ ਨਰਸਰੀ ’ਚ ਦਾਖਲੇ ਤੋਂ ਰੋਕ ਹਟਾ ਦਿੱਤੀ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ‘ਅੰਤਰਰਾਜੀ ਤਬਦੀਲ ਸ਼੍ਰੇਣੀ’ ਦੇ ਬੱਚਿਆ ਨੂੰ ਹੁਣ ਦਾਖਲਾ ਮਿਲ ਸਕੇਗਾ। ਅੰਤਰਰਾਜੀ ਕੋਟੋ ਦੇ ਤਹਿਤ ਹੁਣ ਦੂਸਰੇ ਰਾਜਾਂ ਦੇ ਬੱਚਿਆਂ ਨੂੰ ਦਾਖਲਾ ਮਿਲ ਸਕੇਗਾ। ਗੌਰਤਲਬ ਹੈ ਕਿ ਜਸਟਿਸ ਐੱਚ.ਐੱਲ. ਦੱਤੂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ਮਾਮਲੇ ’ਤੇ ਸੱਤ ਮਈ ਨੂੰ ਆਦੇਸ਼ ਲਈ ਸੂਚੀਬੱਧ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਉਹ ਸਾਰਿਆਂ ਦੇ ਲਈ ਆਦੇਸ਼ ਨਹੀਂ ਦੇਣਗੇ ਅਤੇ ਇਹ ਰਾਹਤ ਸਿਰਫ ਉਨ੍ਹਾਂ 22 ਮਾਤਾ ਪਿਤਾ ਨੂੰ ਮਿਲੇਗੀ, ਜਿਨ੍ਹਾਂ ਨੇ ਆਪਣੇ 24 ਬੱਚਿਆਂ ਦੇ ਦਾਖਲੇ ਦੇ ਲਈ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਸੀ।

Send this to a friend