ਵਵਾਸ਼ਿੰਗਟਨ, 7 ਮਈ (ਪੀ.ਟੀ.)- ਵਾਈਟ ਹਾਊਸ ਦੀ ਸਾਬਕਾ ਇੰਟਨਰ ਮੋਨਿਕਾ ਲੇਵਿੰਸਕੀ ਨੇ 1990 ਦੇ ਦਹਾਕੇ ’ਚ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਨਾਲ ਆਪਣੇ ਨਾ ਮੁਨਾਸਿਬ ਸਬੰਧਾਂ ’ਤੇ ਅੱਜ ਚੁੱਪੀ ਤੋੜੀ ਹੈ ਅਤੇ ਕਿਹਾ ਕਿ ਉਹ ਉਨ੍ਹਾਂ ਘਟਨਾਵਾਂ ’ਤੇ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਜਿਸ ਕਾਰਨ ਪੂਰੀ ਦੁਨੀਆ ’ਚ ਉਸ ਦੀ ਬਦਨਾਮੀ ਹੋਈ। ਲੇਵਿੰਸਕੀ (40) ਉਸ ਵਕਤ ਉਹ 20ਕੁ ਸਾਲ ਦੀ ਸੀ ਅਤੇ ਉਸ ਦੀ ਨੀਲੇ ਰੰਗ ਦੀ ਪੁਸ਼ਾਕ ਕਾਫੀ ਬਦਨਾਮ ਹੋਈ ਸੀ, ਜਦੋਂ ਉਸ ਦੇ ਰਾਸ਼ਟਰਪਤੀ ਨਾਲ ਸਬੰਧ ਸਨ। ਸਬੰਧਾਂ ਦਾ ਖੁਲਾਸਾ ਹੋਣ ਤੋਂ ਬਾਅਦ ਪ੍ਰੇਸ਼ਾਨ ਲੇਵਿੰਸਕੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਕਈ ਸਾਲਾਂ ਤੱਕ ਨੌਕਰੀ ਨਾ ਮਿਲਣ ਤੋਂ ਬਾਅਦ ਉਸ ਨੇ ਇਸ ਮਹੀਨੇ ਦੇ ਵੈਨਿਟੀ ਫੇਅਰ ਰਸਾਲੇ ’ਚ ਆਪਣੇ ਪੱਖ ’ਚ ਲਿਖਣਾ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਕਰੀਬ ਇਕ ਦਹਾਕੇ ਤੱਕ ਉਸ ਦੀ ਚੁੱਪੀ ਨਾਲ ਅਫਵਾਹ ਫੈਲਣ ਲੱਗੀ ਸੀ ਕਿ ਕਲਿੰਟਨ ਨੇ ਚੁੱਪ ਰਹਿਣ ਦੇ ਬਦਲੇ ਲੇਵਿੰਸਕੀ ਨੂੰ ਪੈਸਿਆਂ ਦਾ ਭੁਗਤਾਨ ਕੀਤਾ ਹੈ।