ਨਿਊਯਾਰਕ, 7 ਮਈ (ਪੀ.ਟੀ.)- ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਕਰਨਾ ਜਾਰੀ ਰੱਖਦਾ ਹੈ ਤਾਂ ਇਸਦੀ ਕੀਮਤ ਇਨ੍ਹੀਂ ਭਾਰੀ ਹੋਵੇਗੀ ਕਿ ਇਸ ਨਾਲ ਕਿਮ ਜੋਂਗ ਉਨ ਦੇ ਸ਼ਾਸਨ ਕਾਲ ਨੂੰ ਖਤਰਾ ਹੋ ਸਕਦਾ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਯੁਨ ਬਿਓਂਗ ਨੇ ਕਿਹਾ ਕਿ ਜੇ ਉੱਤਰ ਕੋਰੀਆ ਅੰਤਰਰਾਸ਼ਟਰੀ ਸਮੂਹ ਦੀ ਗੱਲ ਨਹੀਂ ਮੰਨਦਾ ਅਤੇ ਨਵਾਂ ਪ੍ਰਮਾਣੂ ਪ੍ਰੀਖਣ ਕਰਦਾ ਹੈ ਤਾਂ ਨਵੀਆਂ ਪਾਬੰਦੀਆਂ ’ਚ ਉਸ ਨੂੰ ਸਭ ਤੋਂ ਭਾਰੀ ਕੀਮਤ ਚੁਕਾਣੀ ਪੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਉੱਤਰ ਕੋਰੀਆ ’ਤੇ ਉਸਦੇ ਪ੍ਰਮਾਣੂ ਅਤੇ ਬੈਲਿਸਿਟਕ ਮਿਸਾਈਲ ਪ੍ਰੋਗਰਾਮ ਦੇ ਸਬੰਧ ’ਚ ਲਗਾਈਆਂ ਪਾਬੰਦੀਆਂ ਦੇ ਚਾਰ ਦੌਰਾਂ ’ਚ ਜੋ ਕਮੀਆਂ ਰਹਿ ਗਈਆਂ ਹਨ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ।