ਨਵੀਂ ਦਿੱਲੀ, 7 ਮਈ (ਪੀ.ਟੀ.)- ਲੋਕ ਸਭਾ ਚੋਣਾਂ ਦੇ ਅਠਵੇਂ ਪੜਾਅ ਦੇ ਤਹਿਤ ਅੱਜ ਸਵੇਰੇ ਸੱਤ ਸੂਬਿਆਂ ਦੀਆਂ 64 ਸੀਟਾਂ ’ਤੇ ਆਮ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਇਆ। ਸਵੇਰੇ 9 ਵੱਜੇ ਤੱਕ ਔਸਤ 11 ਫੀਸਦੀ ਮਤਦਾਨ ਹੋਇਆ ਹੈ। ਉੱਤਰ ਪ੍ਰਦੇਸ਼ ਦੀਆਂ 15, ਬਿਹਾਰ ’ਚ ਸੱਤ, ਉੱਤਰਾਖੰਡ ਦੀਆਂ ਸਾਰੀਆਂ ਪੰਜ, ਹਿਮਾਚਲ ਪ੍ਰਦੇਸ਼ ਦੀਆਂ ਵੀ ਸਾਰੀਆਂ ਚਾਰ, ਪੱਛਮੀ ਬੰਗਾਲ ਦੀਆਂ 6, ਜੰਮੂ ਕਸ਼ਮੀਰ ਦੀਆਂ 2 ਅਤੇ ਆਂਧਰਾ ਪ੍ਰਦੇਸ਼ ’ਚ 25 ਸੀਟਾਂ ਦੇ ਕੁੱਲ 1737 ਉਮੀਦਵਾਰ ਮੈਦਾਨ ’ਚ ਹਨ। ਕਰੀਬ 19 ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਪੜਾਅ ਦੇ ਨਾਲ ਹੀ 543 ਸੰਸਦੀ ਸੀਟਾਂ ਵਿਚੋਂ 502 ’ਤੇ ਚੋਣ ਪ੍ਰਕਿਰਿਆ ਸਮਾਪਤ ਹੋ ਜਾਵੇਗੀ ਅਤੇ ਬਾਕੀ 41 ਸੀਟਾਂ ’ਤੇ ਨੌਵੇਂ ਪੜਾਅ ਤਹਿਤ 12 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ।