May 31, 2026 5:38 am

ਅਸਮ ਦੇ ਹਿੰਸਾ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਤੋਂ 5 ਹੋਰ ਲਾਸ਼ਾਂ ਬਰਾਮਦ

ਗੁਹਾਟੀ, 7 ਮਈ (ਪੀ.ਟੀ.)- ਅਸਮ ਦੇ ਦੋ ਹਿੰਸਾਗ੍ਰਸਤ ਜ਼ਿਲ੍ਹਿਆਂ ਤੋਂ ਅੱਜ ਸਵੇਰੇ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਨਾਲ ਅੱਤਵਾਦੀਆਂ ਦੀ ਹਿੰਸਾ ’ਚ ਇਥੇ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਬਕਸਾ ਜ਼ਿਲ੍ਹੇ ਤੋਂ ਵਹਿਣ ਵਾਲੀ ਬੇਕੀ ਨਦੀ ਨਾਲ ਇਨ੍ਹਾਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਅਜੇ ਤੱਕ ਲਾਸ਼ਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਬਕਸਾ ਜ਼ਿਲ੍ਹੇ ਦੇ ਡੀ.ਸੀ. ਵਿਨੋਦ ਸੈਸ਼ਨ ਨੇ ਦੱਸਿਆ ਕਿ ਆਧਿਕਾਰਕ ਰੂਪ ਨਾਲ ਉਨ੍ਹਾਂ ਨੇ ਅਜੇ ਤੱਕ ਲਾਸ਼ਾਂ ਦੀ ਪਹਿਚਾਣ ਨਹੀਂ ਕਰ ਸਕੇ ਪਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਲੋਕਾਂ ਦੀ ਪਹਿਚਾਣ ਕਰ ਲਈ ਹੈ। ਸੈਸ਼ਨ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਨਰਾਇਣਗੁਰੀ ਅਤੇ ਹਗਰਾਬਾਰੀ ਪਿੰਡਾਂ ’ਚ ਹੋਏ ਹਮਲਿਆਂ ਦੇ ਸ਼ਿਕਾਰ ਲੋਕ ਤਾਂ ਨਹੀਂ ਹਨ।

Send this to a friend