April 22, 2026 9:54 am

ਮੁੱਖ ਮੰਤਰੀ ਹਰਿਆਣਾ ਨੇ ਚੰਦਰਯਾਨ-2 ਦੀ ਲਾਂਚਿੰਗ ਲਈ ਇਸਰੋ ਨੂੰ ਵੱਧਾਈ ਦਿੱਤੀ

ਚੰਡੀਗੜ, 22 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀਹਰੀਕੋਟਾ ਤੋਂ ਚੰਦਰਯਾਨ-2 ਦੀ ਇਤਿਹਾਸਕ ਲਾਂਚਿੰਗ ਲਈ ਟੀਮ ਇਸਰੋ ਨੂੰ ਵੱਧਾਈ ਦਿੱਤੀ ਹੈ, ਜਿਸ ਨਾਲ ਭਾਰਤ ਵਿਸ਼ਵ ਵਿਚ ਵਿਗਿਆਨਕ ਤੌਰ ‘ਤੇ ਉੱਨਤ ਮੋਹਰੀ ਦੇਸ਼ਾਂ ਦੇ ਸਮੂਹ ਵਿਚ ਸ਼ਾਮਿਲ ਹੋ ਗਿਆ ਹੈ।ਅੱਜ ਇੱਥੇ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, ‘ਇਹ ਸਾਰੀ ਭਾਰਤੀਆਂ ਲਈ ਮਾਣ ਦੀ ਘੜੀ ਹੈ? ਸਾਡੀ ਪੁਲਾੜ ਪ੍ਰੋਗ੍ਰਾਮ ਨੂੰ ਗਤੀ ਦੇਣ,ਪੁਲਾੜ ਤਕਨਾਲੋਜੀ ਵਿਚ ਨਵੇਂ ਰਿਕਾਰਡ ਸਥਾਪਿਤ ਕਰਨ ਅਤੇ ਭਾਰਤ ਨੂੰ ਉਹ ਥਾਂ ਦਿਵਾਉਣ, ਜਿਸ ‘ਤੇ ਇਸ ਸਮੇਂ ਤਿੰਨ ਮੋਹਰੀ ਦੇਸ਼ ਕਾਬਜ ਹਨ, ਲਈ ਇਸਰੋ ਦੇ ਵਿਗਿਆਨਕਾਂ, ਇੰਜੀਨੀਅਰਾਂ ਅਤੇ ਤਕਨੀਸ਼ਿਅਨਾਂ ਨੂੰ ਵਧਾਈ? ਮੈਂ ਟੀਮ ਇਸਰੋ ਨੂੰ ਵਧਾਈ ਦਿੰਦਾ ਹਾਂ ਅਤੇ ਸਾਰੇ ਭਵਿੱਖ ਦੇ ਪੁਲਾੜ ਪ੍ਰੋਗ੍ਰਾਮਾਂ ਵਿਚ ਸਫਲਤਾ ਦੀ ਕਾਮਨਾ ਕਰਦਾ ਹਾਂ।

Send this to a friend