ਲਖਨਊ, 7 ਮਈ (ਪੀ.ਟੀ.)- ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਨੇ ਅ¤ਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ’ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਨੀਚ ਕਰਮ ਹੁੰਦੇ ਹਨ, ਜਾਤਾਂ ਨਹੀਂ। ਗੌਰਤਲਬ ਹੈ ਕਿ ਅ¤ਜ ਅਮੇਠੀ ਲੋਕ ਸਭਾ ਸੀਟ ’ਤੇ ਮਤਦਾਨ ਕੀਤਾ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਵੀ ਆਪਣੇ ਸੰਸਦੀ ਖੇਤਰ ‘ਚ ਮੌਜੂਦ ਹਨ। ਰਾਹੁਲ ਗਾਂਧੀ ਨੇ ਅ¤ਜ ਸਵੇਰੇ ਪ¤ਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਨੀਚ ਕਰਮ ਹੁੰਦੇ ਹਨ ਜਦ ਕਿ ਕੋਈ ਜਾਤ ਨੀਚ ਨਹੀਂ ਹੁੰਦੀ।ਰਾਹੁਲ ਨੇ ਮੋਦੀ ਦਾ ਨਾਮ ਲਏ ਬਗੈਰ ਉਨ੍ਹਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗੁ¤ਸੇ ਅਤੇ ਨਫਰਤ ਭਰੀ ਸੋਚ ਨੀਚ ਹੁੰਦੀ ਹੈ।