ਕਾਮਾਗਾਟਾਮਾਰੂ ਦੀ 100ਵ੍ਹੀ ਵਰ੍ਹੇਗੰਢ
ਜਲੰਧਰ, 7 ਮਈ (ਪੀ.ਟੀ.)-ਕਾਮਾਗਾਟਾਮਾਰੂ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਕੈਨੇਡਾ ਸਰਕਾਰ ਵਲੋਂ ਇਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਇਹ ਡਾਕ ਟਿਕਟ ਕੈਨੇਡਾ ਪੋਸਟ ਵਲੋਂ ਓਟਾਵਾ ਵਿਖੇ ਜਾਰੀ ਕੀਤਾ ਗਿਆ ਹੈ। ਕਾਮਾਗਾਟਾਮਾਰੂ ਦੀ ਘਟਨਾ 1914 ਵਿਚ ਵਾਪਰੀ ਸੀ।ਸ¤ਤਾਧਾਰੀ ਕੰਜਰਵੇਟਿਵ ਪਾਰਟੀ ਦੇ ਸਾਰੇ ਐਨਆਰਆਈ ਮੰਤੀਰ ਤੇ ਐਮਪੀ ਕਾਮਾਗਾਟਾਮਾਰੂ ਨੂੰ ਸਮਰਪਤ ਟਿਕਟ ਜਾਰੀ ਕਰਨ ਮੋਕੇ ਕਰਾਏ ਪ੍ਰੋਗਰਾਮ ’ਚ ਸ਼ਾਮਲ ਸੀ। ਇਸ ਸਬੰਧੀ ਗ¤ਲਬਾਤ ਕਰਦਿਆਂ ਪੀਆਈਸੀਐਸ ਸੁਸਾਇਟੀ ਬ੍ਰਿਟਿਸ਼ ਕੋਲੰਬੀਆ ਦੇ ਕਰਤਾ-ਧਰਤਾ ਚਰਨ ਗਿ¤ਲ ਨੇ ਕਿਹਾ ਕਿ ਇਹ ਕੈਨੇਡਾ ਵਸਤੇ ਇੰਡੋ-ਕੈਨੇਡੀਅਨ ਭਾਈਚਾਰੇ ਦੀ ਬਹੁਤ ਵ¤ਡੀ ਪ੍ਰਾਪਤੀ ਹੈ ਤੇ ਦੁਨੀਆ ਭਰ ਚ ਵਸਦੇ ਪੰਜਾਬੀਆਂ ਲਈ ਮਾਣ ਦੀ ਗ¤ਲ ਹੈ। ਬੀ. ਸੀ. ਦੇ ਬਿਜਨਸਮੈਨ ਬਿ¤ਲਾ ਸਿਧੂ
ਨੇ ਇਸ ਮੌਕੇ ਤੇ ਦ¤ਸਿਆ ਕਿ ਇਹ ਸਭ ਪੀਆਈਸੀਐਸ ਤੇ ਕਾਮਾਗਾਟਾਮਾਰੂ ਹੈਰੀਟੇਜ ਫਾਊੇਸ਼ਨ ਦੇ ਚੇਅਰਮੈਨ ਹਰਭਜਨ ਸਿੰਘ ਤੇ ਭਾਈਚਾਰੇ ਦੇ ਹੋਰ ਲੀਡਰਾਂ ਦੀ ਅਣਥਕ ਮਿਹਨਤ ਦਾ ਨਤੀਜਾ ਹੈ। ਇਸ ਦੌਰਾਨ ਕੈਨੇਡੀਅਨ ਮੰਤਰੀ ਜੇਸਨ ਕੈਨੀ ਤੋਂ ਇਲਾਵਾ ਪੰਜਾਬੀ ਭਾਈਚਾਰੇ ਨਾਲ ਸਬੰਧਤ ਮਤੀਰ ਟਿਮ ਉਪਲ, ਬਲ ਗੋਸਲ ਤੇ ਐਮ ਪੀ ਦਵਿੰਦਰ ਸ਼ੋਰੀ, ਜਿਨੀ ਸਿਮਸ, ਪਰਮ ਗਿ¤ਲ ਤੇ ਸੁ¤ਖੀ ਬਾਠ ਵੀ ਮੌਜੂਦ ਸਨ।
ਇਹ ਸਟੈਂਪ ਕੈਨੇਡਾ ਵਲੋਂ ਮਨਾਏ ਜਾ ਰਹੇ ਏਸ਼ੀਅਨ ਹੈਰੀਟੇਜ ਮੰਥ ਤਹਿਤ ਜਾਰੀ ਕੀਤੀ ਗਈ ਹੈ।
ਇਹ ਸਟੈਂਪ ਕੈਨੇਡਾ ਦੇ ਸਾਰੇ ਡਾਕਘਰਾਂ ਦੇ ਨਾਲ ਆਨਲਾਈਨ ਵੀ ਮੰਗਾਈ ਜਾ ਸਕਦੀ ਹੈ। ਜਿਕਰਯੋਗ ਹੈ ਕਿ 100 ਸਾਲ ਪਹਿਲਾਂ 23 ਮਈ 1914 ਨੂੰ ਕਾਮਾਗਾਟਾ ਮਾਰੂ ਜਹਾਜ ਵੈਨਕੂਵਰ ਪੁ¤ਜਿਆ। ਇਸ ’ਚ 37 ਯਾਤਰੀ ਸਨ, ਜਿਨਾਂ ’ਚ ਜਿਆਦਾਤਰ ਸਿ¤ਖ ਸਨ। ਉਸ ਵੇਲੇ ਦੀ ਸਰਕਾਰ ਨੇ ਇਨ੍ਹਾਂ ਯਾਤਰੀਆਂ ਨੂੰ ਕੈਨੇਡਾ ਚ ਦਾਖਲ ਨਾ ਹੋਣ ਦਿਤਾ ਜਿਸ ਕਾਰਨ ਜਹਾਜ ਨੂੰ ਵਾਪਸ ਭਾਰਤ ਜਾਣਾ ਪਿਆ ਸੀ। ਭਾਰਤ ਪੁ¤ਜਦਿਆਂ ਹੀ ਇਨ੍ਹਾਂ ਯਾਤਰੀਆਂ ਨੂੰ ਅੰਗਰੇਜਾਂ ਨੇ ਗੋਲੀਆਂ ਨਾਲ ਭੁੰਨ ਦਿਤਾ ਸੀ।