ਕਾਹਨੂੰਵਾਨ, 17 ਜੁਲਾਈ (ਡਾ.ਜਸਪਾਲ ਸਿੰਘ ਭਿੱਟੇ ਵੱਡ)- ਸਥਾਨਕ ਕਸਬੇ ਵਿੱਚ ਬੀਤੇ ਦਿਨੀਂ ਚੋਰਾਂ ਨੇ ਇੱਕ ਬੰਦ ਪਏ ਘਰ ਵਿੱਚ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਾਜਵਿੰਦਰ ਸਿੰਘ ਪੁੱਤਰ ਰਿਪੁਦਮਨ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਚੀਫ਼ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਉਹ ਪਿਛਲੀ 7 ਜੂਨ ਨੂੰ ਆਪਣੇ ਘਰ ਤੋਂ ਲੁਧਿਆਣਾ ਨੌਕਰੀ ਲਈ ਗਿਆ ਸੀ। ਇਸ ਦੌਰਾਨ ਘਰ ਵਿੱਚ ਕੋਈ ਵੀ ਨਾ ਹੋਣ ਕਰਨ ਘਰ ਨੂੰ ਤਾਲਾ ਲਗਾਇਆ ਹੋਇਆ ਸੀ। ਬੀਤੇ ਦਿਨ 15 ਜੁਲਾਈ ਨੂੰ ਜਦੋਂ ਉਹ ਪਰਤਿਆ ਤਾਂ ਉਸ ਨੇ ਦੇਖਿਆ ਕਿ ਘਰ ਅੰਦਰ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਘਰ ਅੰਦਰੋਂ ਦੋ ਕੀਮਤੀ ਐਲ ਸੀ ਡੀ ਟੈਲੀਵਿਜ਼ਨ ਚੋਰੀ ਕਰ ਕੇ ਲੈ ਗਏ ਹਨ।ਉਨ੍ਹਾਂ ਨੇ ਆਪਣੇ ਘਰ ਅੰਦਰ ਲਗਾਏ ਸੀ ਸੀ ਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਘਾਲ ਕੇ ਦੇਖਿਆ ਕਿ 27 – 28 ਜੂਨ ਦੀ ਰਾਤ ਨੂੰ ਚੋਰ ਘਰ ਅੰਦਰ ਦਾਖਲ ਹੋਏ ਸਨ। ਇਸ ਸਬੰਧੀ ਸੀ ਸੀ ਟੀਵੀ ਫੁਟਿਜ ਦੀਆਂ ਤਸਵੀਰਾਂ ਅਤੇ ਲਿਖਤੀ ਸ਼ਿਕਾਇਤ ਥਾਣਾ ਕਾਹਨੂੰਵਾਨ ਵਿੱਚ ਦਰਜ ਕਰਵਾ ਦਿੱਤੀ ਗਈ ਹੈ।