ਨਵੀਂ ਦਿੱਲੀ, 6 ਮਈ (ਪੀ.ਟੀ.) -ਸੀਬੀਆਈ ਨੇ ਟਾਟਰਾ ਟਰੱਕ ਖਰੀਦ ਮਾਮਲੇ ’ਚ ਰੱਖਿਆ ਮੰਤਰੀ ਏ. ਕੇ ਏੰਟਨੀ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਟੀ. ਕੇ. ਏ ਨਾਇਰ ਦੇ ਬਿਆਨ ਦਰਜ ਕੀਤੇ ਹਨ। ਇਹ ਬਿਆਨ ਸਾਬਕਾ ਫੌਜ ਪ੍ਰਮੁੱਖ ਵੀ. ਕੇ ਸਿੰਘ ਦੁਆਰਾ ਇਸ ਖਰੀਦ ਨੂੰ ਲੈ ਕੇ ਲਗਾਏ ਗਏ ਰਿਸ਼ਵਤ ਨਾਲ ਜੁੜੇ ਦੋਸ਼ਾਂ ਦੇ ਸੰਦਰਭ ’ਚ ਦਰਜ ਕੀਤੇ ਗਏ ਹਨ। ਜਿਕਰਯੋਗ ਹੈ ਕਿ ਸਾਬਕਾ ਫੌਜ ਪ੍ਰਮੁੱਖ ਨੇ ਇਲਜ਼ਾਮ ਲਗਾਏ ਸਨ ਕਿ ਟਾਟਰਾ ਟਰੱਕਾਂ ਦੀ ਖਰੀਦ ਨੂੰ ਮਨਜ਼ੂਰੀ ਦੇਣ ਲਈ ਇੱਕ ਸੇਵਾਮੁਕਤ ਸੀਨੀਅਰ ਫੌਜ ਅਧਿਕਾਰੀ ਨੇ ਉਨ੍ਹਾਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਲਗਭਗ ਦੋ ਸਾਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਹੁਣ ਏੰਟਨੀ ਤੇ ਨਾਇਰ ਦੇ ਬਿਆਨ ਦਰਜ ਕਰਨ ਦਾ ਫੈਸਲਾ ਕੀਤਾ ਤਾਂਕਿ ਮਾਮਲੇ ਨੂੰ ਬੰਦ ਕਰਨ ਜਾਂ ਫਿਰ ਇਲਜ਼ਾਮ ਪੱਤਰ ਦਰਜ ਕਰਨ ਨੂੰ ਲੈ ਕੇ ਛੇਤੀ ਤੋਂ ਛੇਤੀ ਅੰਤਿਮ ਫੈਸਲਾ ਲਿਆ ਜਾ ਸਕੇ।