May 31, 2026 8:31 pm

ਨਰਿੰਦਰ ਮੋਦੀ ਦਾ ਪ੍ਰਿਅੰਕਾ ਗਾਂਧੀ ’ਤੇ ਪਲਟਵਾਰ

ਦਮੋਰੀਆਗੰਜ (ਉੱਤਰ ਪ੍ਰਦੇਸ਼), 6 ਮਈ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਬੀਤੇ ਦਿਨ ਅਮੇਠੀ ’ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਤੇ ਆਪਣੀ ਟਿੱਪਣੀ ਨੂੰ ਲੈ ਕੇ ਕਾਂਗਰਸ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ’ਤੇ ਬਹੁਤ ਮਾੜਾ ਦੋਸ਼ ਲਾਇਆ ਗਿਆ ਹੈ ਤੇ ਪ੍ਰਮਾਤਮਾ ਇਸ ਤਰ੍ਹਾਂ ਦੇ ਲੋਕਾਂ ਨੂੰ ਸੁੱਧੀ ਬਕਸ਼ੇ। ਮੋਦੀ ਨੇ ਦਮੋਰੀਆਗੰਜ ਸੀਟ ਤੋਂ ਭਾਜਪਾ ਉਮੀਦਵਾਰ ਜਗਦਮਬੀਕਾ ਪਾਲ ਦੇ ਸਮਰਥਨ ’ਚ ਕਰਵਾਈ ਚੋਣ ਰੈਲੀ ’ਚ ਕਿਹਾ ਕਿ ਬੀਤੇ ਦਿਨ ਮੈਂ ਕਾਂਗਰਸ ਪਰਿਵਾਰ ਦਾ ਬਿਊਰਾ ਦਿੱਤਾ ਸੀ ਪਰ ਕਾਂਗਰਸ ਦੇ ਇਕ ਨੇਤਾ ਨੇ ਬਹੁਤ ਹਲਕਾ ਸ਼ਬਦ ਵਰਤਿਆ ਹੈ ਕਿ ਨਾ ਮੈਨੂੰ ਅਕਲ ਹੈ ਤੇ ਨਾ ਮੇਰਾ ਕੋਈ ਚਰਿੱਤਰ ਹੈ। ਜੇਕਰ ਹਕੀਕਤ ਨੂੰ ਬਿਆਨ ਕਰਨਾ ਗਲਤ ਹੈ ਤਾਂ ਉਸ ਦੀ ਸਜ਼ਾ ਵੀ ਮੈਨੂੰ ਮਨਜੂਰ ਹੈ।

Send this to a friend