May 28, 2026 11:50 am

ਭਾਰਤ-ਸ੍ਰੀਲੰਕਾ ਵਿਚਾਲੇ ਪ੍ਰਮਾਣੂ ਸਹਿਯੋਗ ’ਤੇ ਗੱਲਬਾਤ

ਕੋਲੰਬੋ, 6 ਮਈ (ਪੀ.ਟੀ.)- ਭਾਰਤ ਤੇ ਸ੍ਰੀਲੰਕਾ ਨੇ ਪ੍ਰਮਾਣੂ ਖੇਤਰ ਸਹਿਯੋਗ ਦੇ ਸਮਝੋਤੇ ’ਤੇ ਗੱਲਬਾਤ ਕੀਤੀ। ਗੱਲਬਾਤ ਦਾ ਦੂਜਾ ਪੜ੍ਹਾਅ ਬੀਤੇ ਦਿਨ ਸ਼ੁਰੂ ਹੋਇਆ ਤੇ ਅੱਜ ਖ਼ਤਮ ਹੋ ਗਿਆ। ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਵਿਦੇਸ਼ ਮੰਤਰਾਲੇ ’ਚ ਸੰਯੁਕਤ ਸਕੱਤਰ ਅਮਨਦੀਪ ਸਿੰਘ ਗਿੱਲ ਨੇ ਕੀਤੀ ਜਿਸ ’ਚ ਪ੍ਰਮਾਣੂ ਊਰਜਾ ਵਿਭਾਗ ਦੇ ਪ੍ਰਤੀਨਿਧੀ ਸ਼ਾਮਿਲ ਹਨ। ਸ੍ਰੀਲੰਕਾਈ ਪ੍ਰਤੀਨਿਧੀ ਮੰਡਲ ਦੀ ਅਗਵਾਈ ਤਕਨੀਕ ਤੇ ਖੋਜ ਮੰਤਰਾਲੇ ਦੇ ਸਕੱਤਰ ਧਾਰਾ ਵਿਜੇਤਿਲਕੇ ਨੇ ਕੀਤੀ। ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਇਸ ਮੁੱਦੇ ‘ਤੇ ਵਿਚਾਰਾਂ ਤੇ ਗੱਲਬਾਤ ਗਰਮਜੋਸ਼ੀ ਤੇ ਦੋਸਤਾਨਾ ਮਾਹੌਲ ’ਚ ਹੋਈਆਂ। ਇਸ ’ਤੇ ਸਹਿਮਤੀ ਬਣੀ ਹੈ ਕਿ ਇਸ ਮੁੱਦੇ ’ਤੇ ਅਗਲੀ ਬੈਠਕ ਭਾਰਤ ’ਚ ਸਾਲ 2014 ਦੀ ਦੂਜੀ ਛਮਾਹੀ †’ਚ ਹੋਵੇਗੀ।

Send this to a friend