ਅਰਾਰੀਆ (ਬਿਹਾਰ), 6 ਮਈ (ਪੀ.ਟੀ.)-ਪੁਲਿਸ ਨੇ ਦੱਸਿਆ ਕਿ ਬਿਹਾਰ ਦੇ ਅਰੇਰੀਆ ਜ਼ਿਲ੍ਹੇ ’ਚ ਪੈਂਦੇ ਛਤਰ ਪਿੰਡ ’ਚ ਅੱਜ ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕ ਮਾਰੇ ਗਏ ਤੇ 7 ਗੰਭੀਰ ਜ਼ਖ਼ਮੀ ਹੋ ਗਏ। ਜ਼ਿਲ੍ਹਾਂ ਸਹਿਤ ਮੈਨੇਜਰ ਵਿਕਾਸ ਕੁਮਾਰ ਸਿੰਘ ਨੇ ਦੱਸਿਆ ਕਿ ਬਿਜਲੀ ਉਸ ਸਮੇਂ ਡਿੱਗੀ ਜਦੋਂ ਇਹ ਲੋਕ ਟਰੈਕਟਰ-ਟਰਾਲੀ ‘ਤੇ ਮੱਕੀ ਲੱਦ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਰੁਪੇਸ਼ ਰਿਸ਼ੀਦੇਵ (30), ਮੁਹੰਮਦ ਸ਼ਾਹਫਿਕ (38), ਮੁਹੰਮਦ ਸ਼ਾਹਕੁਰ (30) ਤੇ ਅਬਦੁੱਲ ਰਹਿਮਾਨ (38) ਵਜੋਂ ਹੋਈ ਹੈ। ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।