May 31, 2026 8:31 pm

ਵਿਦੇਸ਼ੀ ਗੁਰੂਦੁਆਰਿਆ ’ਚ ਹਨ ਮਾੜੇ ਪ੍ਰਬੰਧ

ਮੈਲਬੋਰਨ, 6 ਮਈ (ਪੀ.ਟੀ.)- ਪੰਜਾਬ ਵਿੱਚ ਜਿਥੇ ਗੁਰੂਦੁਆਰਿਆਂ ਵਿੱਚ ਮਾੜੇ ਪ੍ਰਬੰਧਕੀ ਢਾਚੇ ਦੀ ਗੱਲ ਆਮ ਹੀ ਕੀਤੀ ਜਾਂਦੀ ਹੈ , ਉਥੇ ਵਿਦੇਸ਼ਾਂ ਵਿੱਚ ਵੀ ਇਹ ਸਮੱਸਿਆਂ ਅੱਜ ਕੱਲ੍ਹ  ਦੇਖਣ ਨੂੰ ਮਿਲ ਰਹੀ ਹੈ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਦੇ ਨੌਰਥ ਵਿਖੇ ਸਥਿਤ ਇੱਕ ਗੁਰੂਦੁਆਰਾ ਸਾਹਿਬ ਵਿਖੇ ਜਦੋ ਕੋਈ ਸ਼ਰਧਾਲੂ  ਹਫਤੇ ਦੇ ਦਿਨਾਂ ਦੌਰਾਨ ਮੱਥਾਂ ਟੇਕਣ ਲਈ ਆਉਦਾ ਹੈ ਤਾਂ ਉਥੇ ਦੇਗ ਵਰਤਾਉਣ ਲਈ ਕੋਈ ਗ੍ਰੰਥੀ ਸਿੰਘ ਨਹੀ ਬੈਠਾ ਹੁੰਦਾ ਅਤੇ ਲੰਗਰ ਦੀ ਸੇਵਾ ਦਾ ਵੀ ਇਹਨਾਂ ਦਿਨਾਂ ਦੌਰਾਨ ਮਾੜਾ ਹਾਲ ਹੀ ਹੁੰਦਾ ਹੈ । ਜਿਸ ਕਰਕੇ ਸ਼ਰਧਾਲੂਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾਂਦੀ ਹੈ। ਜਦੋ ਇਸ ਸੰਬੰਧ ਵਿੱਚ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਪ੍ਰਬੰਧਕੀ ਢਾਚੇ ਵਿੱਚ ਖਾਮੀ ਦੀ ਗੱਲ ਮੰਨਦੇ ਹੋਏ ਸੁਧਾਰ ਕਰਨ ਦੀ ਗੱਲ ਮੰਨੀ ।

Send this to a friend