May 28, 2026 2:50 am

7 ਸੂਬਿਆਂ ’ਚ 64 ਸੀਟਾਂ ਲਈ ਵੋਟਾਂ ਅੱਜ

ਰਾਹੁਲ ਅਤੇ ਵਰੁਣ ਗਾਂਧੀ ਸਮੇਤ 897 ਉਮੀਦਵਾਰ ਚੋਣ ਮੈਦਾਨ ਵਿੱਚ
ਨਵੀਂ ਦਿੱਲੀ, 6 ਮਈ (ਪੀ.ਟੀ.)  16ਵੀਆਂ ਲੋਕ ਸਭਾ ਦੀਆਂ 64 ਸੀਟਾਂ ਲਈ 8ਵੇਂ ਗੇੜ ਦੌਰਾਨ 7 ਰਾਜਾਂ ਵਿੱਚ ਭਲਕੇ ਵੋਟਾਂ 7 ਮਈ ਨੂੰ ਪਾਈਆਂ ਜਾਣਗੀਆਂ। ਇਸ ਵਿੱਚ ਆਂਧਰਾ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ , ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਉਤਰਾਖੰਡ ਅਤੇ ਪੱਛਮੀ ਬੰਗਾਲ ਰਾਜ ਸ਼ਾਮਿਲ ਹਨ। ਇਨ੍ਹਾਂ ਸੱਤਾਂ ਰਾਜਾਂ ਵਿੱਚ 897 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। 185 ਅਬਜ਼ਰਵਰ ਤੇ 2 ਲੱਖ 93 ਹਜ਼ਾਰ 596 ਕਰਮਚਾਰੀ ਡਿਊਟੀ ਉਤੇ ਤੈਨਾਤ ਕੀਤੇ ਗਏ ਹਨ। ਇੱਕ ਲੱਖ 7 ਹਜ਼ਾਰ 430 ਪੋ¦ਿਗ ਸਟੇਸ਼ਨ ਬਣਾਏ ਗਏ ਹਨ। 9 ਕਰੋੜ 55 ਲੱਖ 22 ਹਜ਼ਾਰ 471 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। 3,83,650 ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਜਿਹੜੇ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ ਉਨ੍ਹਾਂ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਜੋ ਕਿ ਅਮੇਠੀ ਤੋਂ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਸੁਲਤਾਨਪੁਰੀ ਤੋਂ ਵਰੁਣ ਗਾਂਧੀ ਤੋਂ ਇਲਾਵਾ ਹੋਰ ਕਈ ਆਗੂ ਚੋਣ ਮੈਦਾਨ ਵਿਚ ਹਨ।  
ਹਿਮਾਚਲ ਦੀਆਂ 4 ਸੀਟਾਂ ’ਤੇ ਵੋਟਾਂ
8ਵੇਂ ਪੜਾਅ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ 4 ਲੋਕ ਸਭਾ ਸੀਟਾਂ ਲਈ 7 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਚਾਰ ਸੀਟਾਂ ਵਿੱਚ 3 ਸੀਟਾਂ ਜਨਰਲ ਵਰਗ ਅਤੇ ਇੱਕ ਰਾਖਵੀਂ ਹੈ। ਹਿਮਾਚਲ ਪ੍ਰਦੇਸ਼ ਵਿੱਚ ਕੁੱਲ 48 ਲੱਖ 10 ਹਜ਼ਾਰ 71 ਵੋਟਰ ਹਨ ਜਿਨ੍ਹਾਂ ਵਿੱਚ ਲਗਭਗ 24 ਲੱਖ 23 ਹਜ਼ਾਰ 376 ਪੁਰਸ਼ ਅਤੇ 23 ਲੱਖ20 ਹਜ਼ਾਰ 835 ਮਹਿਲਾ ਵੋਟਰ ਅਤੇ ਲਗਭਗ 65 ਹਜ਼ਾਰ 856 ਕਰਮਚਾਰੀ  ਅਤੇ ਐਨ.ਆਈ.ਆਰ ਦੀਆਂ ਦੋ ਵੋਟਾਂ ਹਨ। ਹਿਮਾਚਲ ਪ੍ਰਦੇਸ਼ ਵਿੱਚ 38 ਉਮੀਦਵਾਰ ਚੋਣ ਲੜ ਰਹੇ ਹਨ। ਜਿਨ੍ਹਾਂ ਵਿੱਚ 5 ਮਹਿਲਾ ਉਮੀਦਵਾਰ ਹਨ। ਭਾਜਪਾ, ਕਾਂਗਰਸ, ਬੀ.ਐਸ.ਪੀ. ਚਾਰ-ਚਾਰ ਸੀਟਾਂ ਉਤੇ ਚੋਣ ਲੜ ਰਹੀਆਂ ਹਨ ਜਦ ਕਿ ਸੀ.ਪੀ.ਐਮ. ਦੋ ਸੀਟਾਂ ਉਤੇ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ 2, ਸਮਾਜਵਾਦੀ ਪਾਰਟੀ 4, ਆਮ ਆਦਮੀ ਪਾਰਟੀ 4, ਬਹੁ ਜਨਮੁਕਤੀ ਪਾਰਟੀ 2, ਤੇ ਹਿਮਾਚਲ ਸਵਾਵਿਭਾਨ ਪਾਰਟੀ 1 ਸੀਟ ਲਈ ਤੇ 11 ਉਮੀਦਵਾਰ ਆਜ਼ਾਦ ਉਮੀਦਵਾਰ ਦੋ ਤੌਰ ਉਤੇ ਚੋਣ ਲੜ ਰਹੇ ਹਨ।
ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਸਭ ਤੋਂ ਵੱਡਾ ਤੇ ਮੰਡੀ ਸਭ ਤੋਂ ਛੋਟਾ ਪਾਰਲੀਮਾਨੀ ਹਲਕਾ ਹੈ। ਚੋਣ ਕਮਿਸ਼ਨ ਵੱਲੋਂ ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ  8 ਜਨਰਲ ਅਬਜਰਵਰ, 4 ਖਰਚਾ ਅਬਜ਼ਰਵਰ, ਇੱਕ ਪੁਲਿਸ ਅਬਜ਼ਰਵਰ ਅਤੇ ਇੱਕ ਜਾਗਰੂਕਤਾ ਅਬਜਰਵਰ ਤੈਨਾਤ ਕੀਤੇ ਗਏ ਹਨ। ਪੂਰੇ ਰਾਜ ਵਿੱਚ 7 ਹਜ਼ਾਰ 382 ਮਤਦਾਨ ਕੇਂਦਰ ਬਣਾਏ ਗਏ ਹਨ।
ਉਤਰਾਖੰਡ ਵਿੱਚ ਵੋਟਾਂ ਅੱਜ
ਉਤਰਾਖੰਡ ਵਿੱਚ 8ਵੇਂ ਪੜ੍ਹਾਅ ਦੌਰਾਨ 7 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਉਤਰਾਖੰਡ ਵਿੱਚ ਕੁੱਲ ਪੰਜ ਸੀਟਾਂ ਹਨ। ਜਿਨ੍ਹਾਂ ਵਿੱਚ ਚਾਰ ਜਨਰਲ ਅਤੇ ਇੱਕ ਰਾਖਵੀਂ ਸੀਟ ਹੈ। ਉੱਤਰਾਖੰਡ ਵਿੱਚ 74 ਉਮੀਦਵਾਰ ਚੋਣਾਂ ਲੜ ਰਹੇ ਹਨ। ਪਦੇਸ ਵਿੱਚ ਕੁੱਲ 68 ਲੱਖ 83 ਹਜ਼ਾਰ 379 ਵੋਟਰ ਹਨ। ਜਿਨ੍ਹਾਂ ਵਿੱਚ 35 ਲੱਖ 62 ਹਜ਼ਾਰ 722 ਪੁਰਸ਼ ਅਤੇ 32 ਲੱਖ 23 ਹਜ਼ਾਰ 672 ਮਹਿਲਾ ਅਤੇ 96 ਹਜ਼ਾਰ 985 ਸਰਵਿਸ ਵੋਟਰ ਹਨ। 
ਹਰਿਦੁਆਰ ਪਾਰਲੀਮਾਨੀ ਹਲਕੇ ਲਈ 16 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਰਿਦੁਆਰ ਹੀ ਸਭ ਤੋਂ ਵੱਡਾ ਅਤੇ ਅਲਮੋੜਾ ਸਭ ਤੋਂ ਛੋਟਾ ਪਾਰਲੀਮਾਨੀ ਹਲਕਾ ਹੈ। ਚੋਣ ਕਮਿਸ਼ਨ ਵੱਲੋਂ ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਾਉਣ ਲਈ ਰਾਜ ਵਿੱਚ 10 ਜਨਰਲ ਅਬਜ਼ਰਵਰ, 5 ਖਰਚਾ ਅਬਜਰਵਰ ਅਤੇ 650 ਜਾਗਰੂਕਤਾ ਅਬਜ਼ਰਵਰ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲਗਭਗ 1 ਲੱਖ ਕਰਮਚਾਰੀ ਚੋਣ ਡਿਊਟੀ ਉਤੇ ਲਗਾਏ ਗਏ ਹਨ। ਉਤਰਾਖੰਡ ਵਿੱਚ ਲਗਭਗ 10 ਹਜ਼ਾਰ 94 ਪੋ¦ਿਗ ਸਟੇਸ਼ਨ ਸਥਾਪਤ ਕੀਤੇ ਗਏ ਹਨ।

Send this to a friend