ਦੇਸ਼ ਦੇ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ‘ਚ ਸਿਖਲਾਈ ਦੇਣ ਨਾਲ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ : ਰਾਜਪਾਲ ਹਰਿਆਣਾ

ਚੰਡੀਗੜ, 9 ਜੁਲਾਈ (ਨਾਗਪਾਲ)- ਦੇਸ਼ ਦੇ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿਚ ਸਿਖਲਾਈ ਦੇਣ ਨਾਲ ਉਨ੍ਹਾਂ ਵਿਚ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਦੇਸ਼ ਮਜਬੂਤ ਹੁੰਦਾ ਹੈ। ਇਹ ਗੱਲ ਹਰਿਆਣਾ ਦੇ ਰਾਜਪਾਨ ਸਤਯਦੇਵ ਨਾਰਾਇਣ ਆਰਿਆ ਨੇ ਜੰਮੂ-ਕਸ਼ਮੀਰ ਦੇ ਲੇਹ ਜਿਲੇ ਤੋਂ ਆਏ 20 ਲੱਦਾਖੀ ਬੱਚਿਆਂ ਨਾਲ ਗਲਬਾਤ ਕਰਦੇ ਹੋਏ ਕਹੀ। ਇੰਨਾਂ 20 ਬੱਚਿਆਂ ਦਾ ਗਰੁੱਪ ਭਾਰਤੀ ਸੈਨਾ ਦੇ ਆਪਰੇਸ਼ਨ ਸਦਭਾਵਨਾ ਦੇ ਤਹਿਤ ਕੈਪੇਸਟੀ ਬਿਲਡਿੰਗ ਦੌਰੇ ‘ਤੇ ਰਾਜਭਵਨ ਪੁੱਜਿਆ। ਬੱਚਿਆਂ ਦੇ ਗਰੁੱਪ ਨਾਲ ਭਾਰਤੀ ਸੈਨਾ ਦੀ ਡੋਗਰਾ ਰੈਜੀਮੈਂਟ ਦੇ ਪੰਜ ਅਧਿਕਾਰੀ ਵੀ ਨਾਲ ਸਨ, ਜਿੰਨਾਂ ਵਿਚ ਲੈਫਿਟੀਨੈਟ ਕਰਨਾਲ ਅਸ਼ੋਕ ਭੰਡਾਰੀ, ਸੂਬੇਦਾਰ ਜਗੀਰ ਸਿੰਘ, ਹਵਲਦਾਰ ਧਰਮੇਂਦਰ ਕੁਮਾਰ, ਲਾਸ-ਨਾਇਕ ਰਾਜੇਂਦਰ ਕੁਮਾਰ ਤੇ ਸਿਪਾਹੀ ਪੰਕਜ ਸ਼ਾਮਿਲ ਸਨ। ਰਾਜਪਾਲ ਸ੍ਰੀ ਆਰਿਆ ਨੇ ਇੰਨਾਂ ਸਾਰੇ ਸਕੂਲ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਇੰਨਾਂ ਨਾਗਰਿਕਾਂ ਨੂੰ ਅੱਗੇ ਵੱਧਾਉਣ ਦੇ ਮੌਕੇ ਮਹੁੱਇਆ ਕਰਵਾਉਣਾ ਸਰਕਾਰ ਦੇ ਨਾਲ-ਨਾਲ ਸਾਡੀ ਸਾਰੀਆਂ ਦੀ ਜਿੰਮੇਵਾਰੀ ਹੈ।

Send this to a friend