ਬਠਿੰਡਾ, 9 ਜੁਲਾਈ (ਗੁਰਮੀਤ ਸੇਮਾ)- 9 ਜੁਲਾਈ 1949 ਨੂੰ ਵਿਦਿਆਰਥੀ ਪ੍ਰੀਸ਼ਦ ਦੀ ਸਥਾਪਨਾ ਹੋਈ ਅਤੇ ਅੱਜ ਬਠਿੰਡਾ ਵਿੱਚ 71ਵਾਂ ਸਥਾਪਨਾ ਦਿਵਸ ਪਬਲਿਕ ਲਾਇਬ੍ਰੇਰੀ ਬਠਿੰਡਾ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ ਸ਼ਿਵ ਦੱਤ ਗੁਪਤਾ ਦੀ ਪੂਰਵ ਚੇਅਰਮੈਨ ਬਾਲ ਭਲਾਈ ਕਮੇਟੀ ਬਠਿੰਡਾ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਵਿਦਿਆਰਥੀ ਪ੍ਰੀਸ਼ਦ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਅਲਖ ਜਗਾ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦੇ ਰਹੀ ਹੈ ਇਸ ਦੇ ਨਾਲ ਹੀ ਮੁੱਖ ਵਕਤਾ ਸ਼੍ਰੀ ਗੁਰਵਿੰਦਰ ਸਿੰਘ ਬਠਿੰਡਾ ਵਿਭਾਗ ਸਹਿ ਪ੍ਰਮੁੱਖ ਜੀ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਸ਼ਦ ਬੜੇ ਲੰਬੇ ਸਮੇਂ ਤੋਂ ਵਿਦਿਆਰਥੀ ਹਿੱਤਾਂ ਦੇ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਕਰਦੀ ਰਹੇਗੀ ਇਸ ਦੇ ਨਾਲ ਹੀ ਨਗਰ ਦੇ ਸਕੱਤਰ ਸ੍ਰੀ ਲਵੀਸ਼ ਰਾਜਨ ਜੀ ਨੇ ਪਿਛਲੇ ਸਾਲ ਦੌਰਾਨ ਬਠਿੰਡਾ ਵਿੱਚ ਏਬੀਵੀਪੀ ਗਤੀਵਿਧੀਆਂ ਦਾ ਵੇਰਵਾ ਦਿੱਤਾ ਜ਼ਿਲ੍ਹਾ ਸੰਯੋਜਕ ਕੇਸਵ ਭਾਰਤੀ ਜੀ ਦੁਆਰਾ ਮੁੱਖ ਮਹਿਮਾਨ ਅਤੇ ਵਕਤਾ ਅਤੇ ਸਭ ਕਾਰਜਕਰਤਾ ਅਤੇ ਅਲੱਗ ਅਲੱਗ ਕਾਲਜਾਂ ਤੋਂ ਆਏ ਵਿਦਿਆਰਥੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਠਿੰਡਾ ਦਾ ਸਹਿ ਜ਼ਿਲ੍ਹਾ ਸੰਯੋਜਕ ਪ੍ਰਭਸਿਮਰਨ ਸਿੰਘ ਢਿੱਲੋਂ, ਜ਼ਿਲ੍ਹਾ ਯਾਤਰਾ ਪ੍ਰਮੁੱਖ ਪਵਨਦੀਪ ਕੌਰ, ਸੈਲਫੀ ਵਿਦ ਕੈਂਪਸ ਯੂਨਿਟ ਕਨਵੀਨਰ ਸੁਰਿੰਦਰ ਸਿੰਘ, ਮੈਂਬਰਸ਼ਿਪ ਕਨਵੀਨਰ ਕੇਸ਼ਵ ਭਾਰਤੀ ਨੂੰ ਘੋਸ਼ਿਤ ਕੀਤਾ ਗਿਆ।